ਜ਼ਿਲੇ ਦੇ ਲੋਕਾਂ ਨੂੰ ‘ਮਿਸ਼ਨ ਫ਼ਤਿਹ’ ਨਾਲ ਜੋੜਨ ’ਚ ਅਹਿਮ ਭੂਮਿਕਾ ਨਿਭਾਏਗਾ ਆਨਲਾਈਨ ਕੁਇਜ਼-ਦੀਪਤੀ ਉੱਪਲ

ਕੈਪਸ਼ਨ :-ਆਨਲਾਈਨ ਕੁਇਜ਼ ਦਾ ਪੋਸਟਰ ਅਤੇ ਲਿੰਕ ਜਾਰੀ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। ਨਾਲ ਹਨ ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਪ੍ਰੀਤ ਕੋਹਲੀ ਅਤੇ ਏ. ਪੀ. ਆਰ. ਓ ਸ. ਹਰਦੇਵ ਸਿੰਘ ਆਸੀ।

ਡੀ. ਸੀ ਵੱਲੋਂ ਯੁਵਕ ਸੇਵਾਵਾਂ ਵਿਭਾਗ ਵੱਲੋਂ ਕੋਵਿਡ ’ਤੇ ਕਰਵਾਏ ਜਾ ਰਹੇ ਆਨਲਾਈਨ ਕੁਇਜ਼ ਦਾ ਪੋਸਟਰ ਤੇ ਲਿੰਕ ਜਾਰੀ

ਕਪੂਰਥਲਾ, 10 ਜੂਨ (  ਕੌੜਾ )(ਸਮਾਜਵੀਕਲੀ)-ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ‘ਮਿਸ਼ਨ ਫ਼ਤਿਹ’ ਤਹਿਤ ਯੁਵਕ ਸੇਵਾਵਾਂ ਵਿਭਾਗ ਕਪੂਰਥਲਾ ਵੱਲੋਂ ਕਰਵਾਏ ਜਾ ਰਹੇ ਆਨਲਾਈਨ ਕੁਇਜ਼ ਦਾ ਪੋਸਟਰ ਅਤੇ ਲਿੰਕ ਜਾਰੀ ਕਰਦਿਆਂ ਕਿਹਾ ਕਿ ਜ਼ਿਲੇ ਵਿਚ ਕੋਰੋਨਾ ਮਹਾਂਮਾਰੀ ਨਾਲ ਦੋ-ਦੋ ਹੱਥ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਇਸ ਬਿਮਾਰੀ ਬਾਰੇ ਪੂਰੀ ਜਾਣਕਾਰੀ ਦੇਣੀ ਹੋਵੇਗੀ। ਉਨਾਂ ਕਿਹਾ ਕਿ ਇਸ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਯੁਵਕ ਸੇਵਾਵਾਂ ਵਿਭਾਗ ਕਪੂਰਥਲਾ ਵੱਲੋਂ ਕੋਵਿਡ-19 ’ਤੇ ਕਰਵਾਇਆ ਜਾ ਰਿਹਾ ਆਨਲਾਈਨ ਕੁਇਜ਼ ਅਹਿਮ ਭੂਮਿਕਾ ਨਿਭਾਏਗਾ ਅਤੇ ਉਨਾਂ ਨੂੰ ‘ਮਿਸ਼ਨ ਫ਼ਤਿਹ’ ਨਾਲ ਜੋੜੇਗਾ।

ਉਨਾਂ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ ਵੱਲੋਂ ਲੋਕ ਸੰਪਰਕ ਵਿਭਾਗ ਕਪੂਰਥਲਾ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਆਨਲਾਈਨ ਕੁਇਜ਼ ਦਾ ਲਿੰਕ ਅੱਜ ਸਵੇਰੇ 9 ਵਜੇ ਖੋਲ ਦਿੱਤਾ ਗਿਆ ਹੈ ਅਤੇ 25 ਜੂਨ ਤੱਕ ਇਸ ਵਿਚ ਹਿੱਸਾ ਲਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਇਸ ਕੁਇਜ਼ ਸਦਕਾ ਜਿਥੇ ਲੋਕਾਂ ਨੂੰ ਕੋਵਿਡ-19 ਪ੍ਰਤੀ ਜਾਣਕਾਰੀ ਉਪਲਬੱਧ ਕਰਵਾਈ ਜਾ ਰਹੀ ਹੈ, ਉਥੇ ਉਨਾਂ ਦੀ ਜਾਣਕਾਰੀ ਪਰਖੀ ਵੀ ਜਾ ਰਹੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਕਪੂਰਥਲਾ ਸ੍ਰੀ ਪ੍ਰੀਤ ਕੋਹਲੀ ਨੇ ਦੱਸਿਆ ਕਿ ਇਸ ਕੁਇਜ਼ ਰਾਹੀਂ ਹਰੇਕ ਮੋਬਾਈਲ/ਕੰਪਿੳੂਟਰ ਤੱਕ ਪੁੱਜਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਉਨਾਂ ਕਿਹਾ ਕਿ ‘ਮਿਸ਼ਨ ਫ਼ਤਿਹ’ ਵਿਚ ਉਨਾਂ ਨਾਲ ਜੁੜੇ ਅੇਨ. ਐਨ. ਐਸ ਦੇ ਵਲੰਟੀਅਰ (ਮੁੰਡੇ ਤੇ ਕੁੜੀਆਂ), ਯੁਵਕ ਸੇਵਾਵਾਂ ਕਲੱਬਾਂ ਦੇ ਮੈਂਬਰ ਅਤੇ ਰੈੱਡ ਰੀਬਨ ਕਲੱਬਾਂ ਦੇ ਮੈਂਬਰ ਇਸ ਕੁਇਜ਼ ਸਦਕਾ ਹਰੇਕ ਜ਼ਿਲਾ ਵਾਸੀ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਜਾਵੇਗੀ, ਤਾਂ ਜੋ ਕੋਵਿਡ-19 ਸਬੰਧੀ ਪੂਰੀ ਜਾਣਕਾਰੀ ਵੰਡੀ ਜਾ ਸਕੇ, ਕਿਉਂਕਿ ਪਰਹੇਜ਼ ਹੀ ਇਸ ਬਿਮਾਰੀ ਦਾ ਇਲਾਜ ਹੈ। ਉਨਾਂ ਦੱਸਿਆ ਕਿ ਇਸ ਕੁਇਜ਼ ਵਿਚ ਭਾਗ ਲੈਣ ਵਾਲੇ ਨੂੰ https://forms.gle/ CJWEpAg2FdZRVsz5 ਲਿੰਕ ’ਤੇ ਕਲਿੱਕ ਕਰਨਾ ਹੋਵੇਗਾ ਅਤੇ ਖੁੱਲਣ ਵਾਲੇ ਪੇਜ ’ਤੇ ਆਪਣੀ ਈਮੇਲ ਆਈ. ਡੀ, ਪੂਰਾ ਨਾਂਅ, ਫੋਨ ਨੰਬਰ, ਭਾਗ ਲੈਣ ਵਾਲੇ ਦੀ ਜਨਮ ਤਰੀਕ, ਜੈਂਡਰ, ਦੇਸ਼, ਰਾਜ, ਜ਼ਿਲਾ ਆਦਿ ਭਰਨਾ ਹੋਵੇਗਾ। ਉਸ ਉਪਰੰਤ ਉਸ ਦੇ ਸਾਹਮਣੇ 20 ਸਵਾਲ ਆਉਣਗੇ, ਜਿਨਾਂ ਦੀਆਂ ਚਾਰ ਆਪਸ਼ਨਾਂ ਵਿਚੋਂ ਇਕ ਨੂੰ ਚੁਣਨਾ ਹੋਵੇਗਾ।

ਸਾਰੇ ਸਵਾਲਾਂ ਦੇ ਜਵਾਬ ਦੇਣ ਉਪਰੰਤ ਸਬਮਿਟ ਕਰਨ ’ਤੇ ਤੁਹਾਡਾ ਰਿਜ਼ਲਟ ਮਿਲ ਜਾਵੇਗਾ। ਜੇਕਰ ਤੁਹਾਡੇ 12 ਜਾਂ ਇਸ ਤੋਂ ਵੱਧ ਜਵਾਬ ਠੀਕ ਹੋਏ ਤਾਂ ਤੁਹਾਨੂੰ ਤੁਹਾਡੀ ਈਮੇਲ ਆਈ. ਡੀ ’ਤੇ 2 ਤੋਂ 6 ਘੰਟਿਆਂ ਅੰਦਰ ਪੁੱਜ ਜਾਵੇਗਾ। ਉਨਾ ਦੱਸਿਆ ਕਿ ਜੇਕਰ ਤੁਹਾਡਾ ਕੋਈ ਜਵਾਬ ਗ਼ਲਤ ਹੈ ਤਾਂ ਰਿਜ਼ਲਟ ਵੇਖਣ ਵੇਲੇ ਉਸ ਸਬੰਧੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਲਿੰਕ ਵੀ ਦਿੱਤੇ ਗਏ ਹਨ।

ਸ੍ਰੀ ਪ੍ਰੀਤ ਕੋਹਲੀ ਨੇ ਦੱਸਿਆ ਕਿ ਇਸ ਸਾਰੇ ਆਨਲਾਈਨ ਕੁਇਜ਼ ਨੂੰ ਉਨਾ ਦੇ 13 ਸਾਲ ਦੇ ਬੇਟੇ ਤੁਰਨਪ੍ਰੀਤ ਸਿੰਘ ਕੋਹਲੀ ਨੇ ਲਾਕਡਾੳੂਨ ਦੌਰਾਨ ਤਿਆਰ/ਪ੍ਰੋਗਰਾਮ ਕੀਤਾ ਹੈ ਅਤੇ ਇਸ ਸਬੰਧੀ ਪੋਸਟਰ ਅਤੇ ਸਰਟੀਫਿਕੇਟ ਵੀ ਉਸੇ ਵੱਲੋਂ ਤਿਆਰ ਕੀੇ ਗਏ ਹਨ। ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਇਸ ਹੋਣਹਾਰ ਬੱਚੇ ਦੀ ਤਾਰੀਫ਼ ਕਰਦਿਆਂ ਕਿਹਾ ਕਿ ਜੇਕਰ ਸਾਡੇ ਬੱਚੇ ਕੋਵਿਡ-19 ਪ੍ਰਤੀ ਇੰਨੇ ਜਾਗਰੂਕ ਹਨ ਤਾਂ ਮਿਸ਼ਨ ਫ਼ਤਿਹ ਕਰਨਾ ਕੋਈ ਔਖਾ ਕੰਮ ਨਹੀਂ ਹੈ। ਇਸ ਮੌਕੇ ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ ਅਤੇ ਸਹਾਇਕ ਲੋਕ ਸੰਪਰਕ ਅਫ਼ਸਰ ਸ. ਹਰਦੇਵ ਸਿੰਘ ਆਸੀ ਹਾਜ਼ਰ ਸਨ।

 

Previous articleਘੱਲੂਘਾਰੇ ਦੌਰਾਨ ਗ੍ਰਿਫ਼ਤਾਰ ਕੀਤੇ ਭਾਈ ਭੁਪਿੰਦਰ ਸਿੰਘ ਜ਼ਮਾਨਤ ‘ਤੇ ਹੋਏ ਰਿਹਾਅ
Next articleਦਿਨ-ਦਿਹਾੜੇ ਘਰ ”ਚ ਔਰਤਾਂ ਨੂੰ ਬੰਧਕ ਬਣਾ ਕੇ ਲੁਟੇਰਿਆਂ ਨੇ ਉਡਾਈ ਲੋਕਾਂ ਦੀ ਨੀਂਦ