(ਸਮਾਜ ਵੀਕਲੀ)
ਬਚੋ ਭੋਲਿਓ ਭਾਲਿਉ ਲੋਕੋ, ਅੱਜ ਦਾ ਨਸ਼ਾ ਹੈ ਮਾਰੂ
ਘਰ ਕਈਆਂ ਦੇ ਉਜੜੇ ਲੋਕੋ, ਪੀ ਜ਼ਹਿਰੀਲੀ ਦਾਰੂ
ਮਰ ਗਏ ਕਿੱਥੋਂ ਮੁੜ ਕੇ ਆਉਂਦੇ ਕਹਿੰਦੇ ਸੱਚ ਸਿਆਣੇ
ਆਵਾਜ਼ਾਰ ਹੋਏ ਟੱਬਰ ਰੋਟੀਂਓ ਰੋਵਣ ਬਾਲ ਨਿਆਣੇ
ਅਕਲਾਂ ਨੂੰ ਹੱਥ ਮਾਰੋ, ਕਿੱਦਾਂ ਕੋਈ ਆਪਣਾ ਡੰਗ ਸਾਰੂ
ਘਰ ਕਈਆਂ ਦੇ Àੁੱਜੜੇ ਲੋਕੋ . . . . . .
ਜ਼ਿੰਦਗੀ ਹੈ ਅਨਮੋਲ ਦੋਸਤੋ, ਇਸ ਦੀ ਕਦਰ ਪਛਾਣੋ
ਕਿੰਨੀ ਲੋੜ ਹੈ ਤੁਹਾਡੀ ਘਰ ਨੂੰ ਇਹ ਗੱਲ ਘਰ ਤੋਂ ਜਾਣੋਂ
ਨਸ਼ੇ ਦੀ ਖੇਡ ਨੂੰ ਖੇਡੂ ਜਿਹੜਾ, ਇਕ ਦਿਨ ਜ਼ਿੰਦਗੀ ਹਾਰੂ
ਘਰ ਕਈਆਂ ਦੇ Àੁੱਜੜੇ ਲੋਕੋ . . . . . .
ਹੱਥੀਂ ਦੀਪ ਬੁਝਾਉਣਾ ਜਿੰਦ ਦਾ, ਇਹ ਨਾ ਕੋਈ ਦਲੇਰੀ
ਇਕ ਦਿਨ ਮਾਰ ਮੁਕਾਉਂਦੀ, ਦਿੱਤੀ ਝੂਠੀ ਹੱਲ•ਾ ਸ਼ੇਰੀ
ਨਸ਼ੇ ਤੇ ਭਾਰੂ ਪੈਣ ਵਾਲਿਓ, ਨਸ਼ਾ ਤੁਸਾਂ ਤੇ ਭਾਰੂ
ਘਰ ਕਈਆਂ ਦੇ Àੁੱਜੜੇ ਲੋਕੋ . . . . . .
ਕਿਉਂ ਨਾ ਕੋਈ ਮੂੰਹੋਂ ਬੋਲੇ, ਕਿਉਂ ਨੇ ਚੁੱਪ ਸਰਕਾਰਾਂ
ਕਿਉਂ ਲੋਕਾਂ ਦੇ ਰਾਹੀਂ ਵਿਛੀਆਂ ਨੇ ਕੰਡਿਆਲੀਆਂ ਤਾਰਾਂ
‘ਚੁੰਬਰਾ’ ਨਸ਼ੇ ‘ਚ ਡੁੱਬੇ ਜੱਗ ਨੂੰ, ਕਿਹੜਾ ਆ ਕੇ ਤਾਰੂ
ਘਰ ਕਈਆਂ ਦੇ Àੁੱਜੜੇ ਲੋਕੋ . . . . . .
ਵਲੋਂ ਕੁਲਦੀਪ ਚੁੰਬਰ,
98151-37254