ਗ਼ਜ਼ਲ

(ਸਮਾਜ ਵੀਕਲੀ)

ਭੁਲੇਖਾ ਹੈ ਉਨ੍ਹਾਂ ਨੂੰ ਜੀ ਰਹੇ ਹਾਂ ਬੇਦਿਲੀ ਅੰਦਰ।
ਮਜ਼ਾ ਆਉਂਦੈ ਹਮੇਸ਼ਾਂ ਜ਼ਿੰਦਗੀ ਦਾ ਸਾਦਗੀ ਅੰਦਰ।

ਕੋਈ ਵੰਗਾਰ ਕੇ ਮੈਨੂੰ, ਕਿਵੇਂ ਲੰਘੇ ਗਲੀ ਵਿੱਚੋਂ,
ਤਲੀ ’ਤੇ ਸੀਸ ਰੱਖਿਆ ਹੈ, ਮੈਂ ਤੇਰੀ ਦੋਸਤੀ ਅੰਦਰ।

ਕਦੇ ਮਿਲ਼ਦੇ ਨਹੀਂ ਮੋਤੀ, ਕਿਨਾਰੇ ਬੈਠ ਕੇ ਮਿਤਰਾ!
ਕਿ ਡੂੰਘਾ ਡੁੱਬਣਾਂ ਪੈਂਦੈ ਸਮੁੰਦਰ ਦੀ ਤਲੀ ਅੰਦਰ।

ਜਿਧਰ ਦੇਖਾਂ ਦਿਸੇਂ ਤੂੰ ਹੀ, ਦਿਸੇ ਨਾ ਹੋਰ ਕੋਈ ਵੀ,
ਤੂੰ ਐਸਾ ਕੀ ਪਿਆਉਂਦਾ ਹੈਂ ਅਸਾਨੂੰ ਮੈਅਕਸ਼ੀ ਅੰਦਰ।

ਅਸੀਂ ਫੁੱਲਾਂ ਦੀ ਨਗਰੀ ਵਿੱਚ ਜਾਣਾਂ ਲੋਚਦੇ ਸਾਂ ਪਰ
ਅਸੀਂ ਕੰਡਿਆਂ ’ਚ ਜਾ ਉਲਝੇ ਤਹਾਡੀ ਰਹਿਬਰੀ ਅੰਦਰ।

ਲੜਾਂਗੇ ਆਖਰੀ ਦਮ ਤਕ ਤੁਹਾਡੇ ਨਾਲ ਵਾਅਦਾ ਹੈ,
ਅਸਾਡਾ ਦਿਲ ਹੈ ਜ਼ਿੰਦਾਦਿਲ, ਨਹੀਂ ਹੈ ਬੇਦਿਲੀ ਅੰਦਰ।

ਲਚਾਰੀ ਬੇਬਸੀ ਦਾ ਬੋਲਬਾਲਾ ਕਿਉਂ ਰਹੇ ‘ਮੱਖਣਾ’!,
ਅਸੀਂ ਭਰਪੂਰ ਹਾਂ ਸਚਮੁਚ ਨਹੀਂ ਕੋਈ ਕਮੀ ਅੰਦਰ।

ਮੱਖਣ ਸੇਖੂਵਾਸ

ਮੋਬਾਈਲ : 98152 84587 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਢਿੱਡ ਦੀ ਗੱਲ