(ਸਮਾਜ ਵੀਕਲੀ)
ਜਿੰਦਗੀ ਬਣਗੀ ਹਨੇਰਾ,ਰੋਸ਼ਨੀ ਨਾ ਕਰ ਸਕੇ ।
ਮਰ ਰਹੇ ਕਾਮੇ ਵਿਚਾਰੇ ,ਪੇਟ ਵੀ ਨਾ ਭਰ ਸਕੇ ।
ਬਸਤੀਆਂ ਵਿਚ ਭੁਖਮਰੀ ਹੈ,ਸਾਰ ਨਾ ਲੈਂਦਾ ਕੋਈ,
ਕਾਮਿਆਂ ਦੇ ਦੁੱਖੜੇ ਨਾ,ਘੱਟ ਨੇਤਾ ਕਰ ਸਕੇ ।
ਅੈ ਖੁਦਾ! ਦਿਲ ਡੋਲਦਾ,ਦਿਲ ਨੂੰ ਜਰਾ ਤੋਫ਼ੀਕ ਦੇ,
ਸੀਸ ਅਪਣਾ ਦੇਖ ਤੇਰੇ ,ਭੇਟ ਵੀ ਨਾ ਕਰ ਸਕੇ ।
ਚੱਲ ਅਾਵਾਂ ਮੰਜ਼ਲਾਂ ਹੀ ,ਮੰਜ਼ਲਾਂ ਨੇ ਦੋਸਤੋ ,
ਰੁਕ ਗਏ ਤਾਂ ਅੌਕੜਾਂ ਦਾ,ਬੋਝ ਨਾ ਹੀ ਜਰ ਸਕੇ।
ਲੱਭ ਨਾ ਸਕਦੇ ਤੁਸੀਂ ਜੇ,ਮੁਸ਼ਕਿਲਾਂ ਦੇ ਹੱਲ ਜੋ,
ਫੇਰ ਨਾ ਯਾਰੋ ਤੁਸੀਂ ਇਹ,ਮੰਜ਼ਿਲਾਂ ਸਰ ਕਰ ਸਕੇ।
ਕਾਫ਼ਿਲੇ ਅਾਏ ਗ਼ਮਾ ਦੇ, ਜਿੰਦਗੀ ਨੇ ਜਰ ਲਏ ,
ਰੋਲ ਬੈਠੇ ਜਿੰਦਗੀ ਨੂੰ , ਬੰਦਗੀ ਨਾ ਕਰ ਸਕੇ ।
ਹਰ ਕਦਮ ਤੇ ਕਾਫਰਾਂ,ਮੈਨੂੰ ਬੜਾ ਹੀ ਘੇਰਿਆ,
ਯਾਰ ਵੀ ਅੈਸੇ ਮਿਲੇ ,ਮੇੇਰੀ ਖੁਸ਼ੀ ਨਾ ਜਰ ਸਕੇ।
ਮਨਜਿੰਦਰ ਗੋਹਲੀ ਫਰੀਦਕੋਟ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly