(ਸਮਾਜ ਵੀਕਲੀ)
•ਸੀਨੇ ਵਿੱਚੋਂ ਜਾਨ ਮੇਰੀ ਕੱਢ ਲੈਂਦੇ ਨੇ l
ਦੂਰ ਹੋਣ ਦੀ ਗੱਲ ਜਦੋਂ ਉਹ ਕਹਿੰਦੇ ਨੇ l
•ਸਾਰੀ ਰਾਤ ਜੋ ਬੁਣਦੇ ਰਹਿ ਗਏ ਖ਼ਾਬ ਅਸੀਂ,
ਅੱਖ ਖੁੱਲ੍ਹੀ ਤਾਂ ਰੇਤੇ ਵਾਂਗੂੰ ਢਹਿੰਦੇ ਨੇ l
•ਮੇਰੀ ਰੂਹ ਹੁਣ ਤੇਰੀ ਰੂਹ ਹੋ ਚੁੱਕੀ ਹੈ,
ਮੇਰੇ ਸਾਹ ਹੁਣ ਤੇਰੇ ਸਾਹ ਵਿੱਚ ਲਹਿੰਦੇ ਨੇ l
•ਚੁੱਪ -ਚੁਪੀਤੇ ਲੰਘ ਜਾਂਦੇ ਨੇ ਕੋਲੋਂ ਦੀ,
ਥੋਡ਼੍ਹੀ ਦੇਰ ਵੀ ਕੋਲ ਨਾ ਮੇਰੇ ਬਹਿੰਦੇ ਨੇ l
•ਲੱਭਦੇ ਫਿਰਦੇ ਨੇ ਉਹ ਆਪਣੇ ਘਰ ਦਾ ਰਾਹ,
ਹੋਰਾਂ ਦੇ ਦਰ ਤੇ ਜੋ ਖਾਲੀ ਬਹਿੰਦੇ ਨੇ l
•ਮੁੜ ਮੁੜ ਫੜਦੇ ਨੇ ਮੇਰੀ ਉਂਗਲੀ ਨੂੰ ਉਹ,
ਔਖੇ ਪਲ ਨਾ ਬਹੁਤੀ ਛੇਤੀ ਲਹਿੰਦੇ ਨੇ l
•ਚੜ੍ਹਦਾ ਹੈ ਜੋ ਪਿਆਰ ਦੀ ਟੀਸੀ ਬਿੰਨ ਸੋਚੇ,
ਫੱਟ ਜਿਗਰ ਦੇ ਉਸ ਨੂੰ ਝੱਲਣੇ ਪੈਂਦੇ ਨੇ l
•ਮਿਲਿਆ ਹੈ ਮਨਜੀਤ ਜੋ ਦਰਦ ਉਹ ਕੁਝ ਵੀ ਨਹੀਂ,
ਸਹਿਣ ਵਾਲੇ ਤਾਂ ਹੋਰ ਬਥੇਰਾ ਸਹਿੰਦੇ ਨੇ l
ਮਨਜੀਤ ਕੌਰ ਮੀਸ਼ਾ