ਗ਼ਜ਼ਲ

(ਸਮਾਜ ਵੀਕਲੀ)

ਲੱਗਾ ਏਂ ਕਰਨ ਇਬਾਦਤ, ਮੂਹਰੇ ਰਬ ਤਾਂ ਬਿਠਾ।
ਤੂੰ *ਕਿਫ਼ਾਇਤ ਲਈ ਸ਼ਰਾਫ਼ਤ, ਮੂਹਰੇ ਰਬ ਤਾਂ ਬਿਠਾ।

ਤੂੰ ਕੁੱਝ ਸਮਝ ਤਾਂ ਸਹੀ ‘ਉਹ’ ਸੁੱਤਾ ਨ੍ਹੀਂ ਬੇਦਾਰ ਏ,
ਤੂੰ *ਸ਼ਿਕਸਤ ਦੀ ਸ਼ਿਕਾਯਤ ਮੂਹਰੇ ਰਬ ਤਾਂ ਬਿਠਾ।

ਹੁੰਦੈ ਅਸਰ ਇਬਾਦਤ ਦਾ ਪਰ, ਜੇ ਚੱਜ ਹੋਵੇ,
ਹਾਲਾਤ ਵੀ ਕਰਨ *ਇਨਾਯਤ! ਮੂਹਰੇ ਰਬ ਤਾਂ ਬਿਠਾ।

ਰਬ ਤਾਂ ਰਬ ਹੁੰਦੈ *ਲਾ-ਸ਼ਰੀਕ਼ ਹੁੰਦੈ ਦੋਸਤ,
ਚਾਹੁੰਨੈਂ ਜੇ ਦਿਲੋਂ ਤੂੰ ਹਿਦਾਯਤ, ਮੂਹਰੇ ਰਬ ਤਾਂ ਬਿਠਾ।

ਕੰਨੋਂ ਫੜ ਕੇ ਘਰੇ ਲਿਆ ਜਾਂ ਬੈਠ ਉਹਦੀ ਚੌਖਟ ‘ਤੇ,
*ਨਾਕਿਸ ਹਿੰਮਤ ਦੀ *ਹਰਾਰਤ, ਮੂਹਰੇ ਰਬ ਤਾਂ ਬਿਠਾ।

ਮਹਿਬੂਬ ਦੀ ਹਸਤੀ ਕੀ ਜੇ ਮਾਸ਼ੂਕ ਨਾ ਹੋਵੇ,
‘ਅਬਦਾਲੀ’ ਇਸ਼ਕ *ਹਮਾਕ਼ਤ, ਮੂਹਰੇ ਰਬ ਤਾਂ ਬਿਠਾ।

ਜਮੀਲ ‘ਅਬਦਾਲੀ’

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -83
Next articleਟੁੱਟ ਚੁੱਕੀ ਮਨਰਾਜ ਦੇ ਸੁਪਨਿਆਂ ਦੀ ਲੀਹ