(ਸਮਾਜ ਵੀਕਲੀ)
ਕੁੱਝ ਸਫ਼ੇ ਪੜ੍ਹ ਕੁੱਝ ਕੁ ਪਲ਼ਟਾ ਕੇ ਕਿੳੁਂ, ਤੁਰ ਜਾਂਦੇ ਨੇ ਲੋਕ
ਦਸਤਾਵੇਜ਼, ਕਿਤਾਬਾਂ ਜਿੳਂ ਧੂੜਾਂ ਤੇ , ਧਰ ਜਾਂਦੇ ਨੇ ਲੋਕ
ਜੇ ਨਾ ਬੋਲਾਂ, ਚੁੱਪੀ ਮੂੰਹ ਦੀ ਖੋਲਾਂ, ਪਾਸੇ ਜਾਵਾਂ ਬੈਠ
ਫਿਰ ਵੀ ਆਖ ਘੁਮੰਡੀ, ਆਕੜ‐ਕੰਨਾ, ਕਰ ਜਾਂਦੇ ਨੇ ਲੋਕ
ਇੱਕ ਪਿਆਸ ਬੁਝਾਉਣ ਖਾਤਿਰ ਮੰਗਾਂ ਮੈਂ ਪਾਣੀ ਦੀ ਘੁੱਟ
ਦੇਣ ਕਦੇ ਨਾ ਪਰ ਜ਼ਹਿਰ ਮਿਲਾ ਦਾਰੂ, ਧਰ ਜਾਂਦੇ ਨੇ ਲੋਕ
ਚਾਤੁਰ ਮਿਲਦੇ ਜੋ ਵੀ ਮਿਲਦੈ ਸੋਹਣਾ, ਠੱਗਾਂ ਦਾ ਉਸਤਾਦ
ਜੇਬਾਂ, ਟੋਹਣ ਖੀਸੇ, ਦੇਖ ਕੇ ਖਾਲ਼ੀ, ਠਰ ਜਾਂਦੇ ਨੇ ਲੋਕ
ਮਰਿਆਂ ਜਦ ਵੀ ਬੇ‐ਮੌਤੇ ਮੈਂ ਅੰਦਰ, ਟੋਹ ਕੇ ਦੇਖਣ ਨਬਜ਼
ਆਖ਼ਿਰ ਖੁਦ ਅਰਥੀ ਨੂੰ ਮੋਢਾ ਦੇ ਕੇ , ਫਿਰ ਜਾਂਦੇ ਨੇ ਲੋਕ
ਪੀ ਅੱਗ ਦੀਆਂ ਨਦੀਆਂ ਮਰਿਆ ਨਾ ਮੈਂ, ਸਭ ਡੀਕ ਗਿਆਂ ਜ਼ਹਿਰ
ਮਖਿਆਲ਼ਾਂ ਦੀ ਉਂਗਲੀ ਚਟਦੇ ਹੀ ਕਿਉਂ , ਮਰ ਜਾਂਦੇ ਨੇ ਲੋਕ
ਸਖ਼ਤ ਮੁਸ਼ੱਕਤ ਕਰਕੇ ਕਰਜੇ ਅੰਦਰ, ਕਿਉਂ ਜਾਂਦੇ ਨੇ ਡੁੱਬ
ਹਰ ਕੋਸ਼ਿਸ਼ ਕਰ ਹੜੵ ਜਾਂਦੇ ,ਬਣ ਲਾਸ਼ਾਂ,ਤਰ ਜਾਂਦੇ ਨੇ ਲੋ
ਕਿਉਂ ਨਈਂ ਹਾਕਮ ਦੀ ਏ ਸੰਘੀ ਫੜੵਦੇ, ਗਰਦਨ ਦਿੰਦੇ ਨੱਪ
ਅੰਦਰ ਆਤਮ ਹੱਤਿਆ ਕਰਕੇ ਹਾਉਂਕੇ , ਭਰ ਜਾਂਦੇ ਨੇ ਲੋਕ
ਕੌਣ ਕਿਸੇ ਨੂੰ ਦਿਲ ਤੋਂ ਚਾਹੁੰਦੈਂ ਰੂਹ ਤੋਂ, ਵਕਤ ਕਟੀ ਹੈ ਯਾਰ
“ਬਾਲੀ” ਇਸ਼ਕ ਨਿਭਾਵਣ ਵਾਲੇ ਮੌਤਾਂ , ਵਰ ਜਾਂਦੇ ਨੇ ਲੋਕ
ਬਲਜਿੰਦਰ ਸਿੰਘ ” ਬਾਲੀ ਰੇਤਗੜੵ”
9465129168