ਗ਼ਜ਼ਲ

(ਸਮਾਜ ਵੀਕਲੀ)

ਕੱਲ੍ਹ ਕੋਈ ਮਿਲਿਆ ਹੋਣਾ ਯਾਰਾ ਜ਼ਰੂਰ ਤੈਨੂੰ,
ਤਾਂ ਹੀ ਤਾਂ ਭੁੱਲਿਆ ਲੱਗਦਾ ਆਪਣਾ ਕਸੂਰ ਤੈਨੂੰ।
ਪੀ ਕੇ ਸ਼ਰਾਬ ਤੈਨੂੰ ਭੁੱਲ ਜਾਣ ਆਪਣੇ ਵੀ,
ਦੱਸੀਂ ਕਿਹੋ ਜਿਹਾ ਚੜ੍ਹਦਾ ਇਹ ਸਰੂਰ ਤੈਨੂੰ।
ਮੈਂ ਵੇਖਦਾ ਰਿਹਾ ਚੁੱਪ ਕਰਕੇ ਤੇਰੇ ਕੰਮਾਂ ਨੂੰ,
ਕੀ ਮਿਲਣਾ ਸੀ ਭਲਾ ਮੈਨੂੰ ਐਵੇਂ ਘੂਰ ਤੈਨੂੰ।
ਇਹ ਦਿੰਦੀ ਹੈ ਸਹਾਰਾ ਮਾਰੂਥਲਾਂ ‘ਚ ਸਭ ਨੂੰ,
ਨਾ ਲੱਗੇ ਚੰਗੀ, ਜੇ ਨਹੀਂ ਲੱਗਦੀ ਖਜੂਰ ਤੈਨੂੰ।
ਦਿਸਿਆ ਨਾ ਤੂੰ ਕਦੇ ਮੇਰੇ ਦਿਲ ਦੇ ਅਰਸ਼ ਉੱਤੇ,
ਏਸੇ ਲਈ ਸਮਝਦਾਂ ਮੈਂ ਚੰਨ ਬੇਨੂਰ ਤੈਨੂੰ।
ਜਦ ਕੋਲ ਸਾਡੇ ਕੁਝ ਨਾ,ਫਿਰ ਕਿਉਂ ਕਿਸੇ ਤੋਂ ਡਰੀਏ,
ਦੇਵੇਗਾ ਡੋਬ ਪਰ ਮਾਇਆ ਦਾ ਗਰੂਰ ਤੈਨੂੰ।
ਤੇਰੀ ਗਰੀਬੀ ਤੋਂ ਕੀ ਲੋਕਾਂ ਨੇ ਲੈਣਾ ‘ਮਾਨਾ’,
ਤੇਰੇ ਹੀ ਵਧੀਆ ਸ਼ਿਅਰਾਂ ਕਰਨਾ ਮਸ਼ਹੂਰ ਤੈਨੂੰ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article11 ਦੇ ਸਿੱਖਿਆ ਭਵਨ ਮੁਹਾਲੀ ਦੇ ਘਿਰਾਓ ਦੀਆਂ ਤਿਆਰੀਆਂ ਮੁਕੰਮਲ -ਗੁਰਮੇਜ ਸਿੰਘ
Next articleਈਰਾਨੀ ਔਰਤਾਂ ਦਾ ਸੰਘਰਸ਼