“ਗ਼ੈਰ ਜਰੂਰੀ ਦੁਕਾਨ”

ਹਰਕਮਲ ਧਾਲੀਵਾਲ

(ਸਮਾਜ ਵੀਕਲੀ)

“ਵੱਡੇ ਸਾਬ੍ਹ ਦੇ ਆਡਰ ਹੋ ਗਏ ਬੰਦ ਕਰਦਿਓ ਬੂਹੇ,
ਹੱਟੀਆਂ ਭੱਠੀਆਂ ਬੰਦ ਕਰਦਿਓ,ਬਹਿਣਾ ਛੱਡ ਦਿਓ ਖੂਹੇ;
ਦੂਜੀ ਸਟੇਜ ਹੈ ਸ਼ੁਰੂ ਹੋ ਗਈ ਕਰੋਨਾ ਕਾਲ ਦੀ ਹੈ,
ਗ਼ੈਰ-ਜਰੂਰੀ ਕਿਵੇਂ ਦੁਕਾਨ ਹੋ ਗਈ,ਜੋ ਸਾਡਾ ਪਰਿਵਾਰ ਪਾਲ਼ਦੀ ਹੈ….;
ਠੱਪ ਸਾਰਾ ਕਾਰੋਬਾਰ ਕਰ ਦਿਓ,ਬਸ! ਠੇਕੇ ਖੋਲ ਦਿਉ,
ਬਿੱਲ ਸਣੇ ਜ਼ੁਰਮਾਨਾਂ ਭਰ ਦਿਉ, ਮੋੜ ਵਿਆਜੂ ਕੌਣ ਦਿਉ;
ਤੁਹਾਡੀ ਇਹ ਮਾਰੂ ਨੀਤੀ,ਸਾਡੇ ਲਈ ਗਾਲ਼ ਜੀ’ ਏ,
ਗ਼ੈਰ-ਜਰੂਰੀ ਕਿਵੇਂ ਦੁਕਾਨ ਹੋ ਗਈ,ਜੋ ਸਾਡਾ ਪਰਿਵਾਰ ਪਾਲ਼ਦੀ ਹੈ….;
ਬੰਦ ਕਮਰਿਆਂ ਵਿੱਚ ਬਹਿਕੇ ਹੁਕਮ ਸੁਣਾਉਂਦੇ ਹੋ,
ਲੋਕਾਂ ਤਾਈਂ ਕੁੱਝ ਨਹੀਂ,ਆਪਣੇ ਮਹਿਲ ਬਚਾਉਂਦੇ ਹੋ;
ਮਨ ਕੀ ਬਾਤ ਦੱਸ ਕਿੱਥੇ ਸਾਡੀ ਭੁੱਖ ਟਾਲ਼ਦੀ ਹੈ,
ਗ਼ੈਰ-ਜਰੂਰੀ ਕਿਵੇਂ ਦੁਕਾਨ ਹੋ ਗਈ,ਜੋ ਸਾਡਾ ਪਰਿਵਾਰ ਪਾਲ਼ਦੀ ਹੈ….;
73 ਸਾਲ ਬੀਤ ਗਏ ਦੱਸੋ ਕੀ ਕੀਤਾ ਏ,
ਰੱਜਕੇ ਲੁੱਟਿਆ ਸਾਨੂੰ,ਸਾਡਾ ਲਹੂ ਹੀ ਪੀਤਾ ਏ;
ਇੱਕ ਤਿਆਹੀ ਲੰਘ ਗਈ,74ਵੇਂ ਸਾਲ ਦੀ ਹੈ,
ਗ਼ੈਰ-ਜਰੂਰੀ ਕਿਵੇਂ ਦੁਕਾਨ ਹੋ ਗਈ,ਜੋ ਸਾਡਾ ਪਰਿਵਾਰ ਪਾਲ਼ਦੀ ਹੈ….;
ਡੰਡੇ ਦੇ ਜ਼ੋਰ ‘ਤੇ ਮੂੰਹ ‘ਤੇ ਤਾਲੇ ਲਗਵਾਉਂਦੇ ਹੋ,
ਗੰਜਿਆ ਨੂੰ ਕੰਘੀਆਂ ਵੇਚ, ਲਾਸ਼ਾਂ ਦੇ ਕਫ਼ਨ ਚੁਰਾਉਂਦੇ ਹੋ;
ਦੋਸ਼ੀ ਫੜੇ ਗਏ ਨਾਂ ਬੇਅਦਬੀਆਂ ਦੇ,ਉਂਝ ਲੱਭ ਲੈਂਦੇ ਖੱਲ ਕਿਹੜੇ ਵਾਲ਼ ਦੀ ਹੈ,
ਗ਼ੈਰ-ਜਰੂਰੀ ਕਿਵੇਂ ਦੁਕਾਨ ਹੋ ਗਈ,ਜੋ ਸਾਡਾ ਪਰਿਵਾਰ ਪਾਲ਼ਦੀ ਹੈ….;
ਜੇ ਲੜਨਾ ਕਰੋਨਾ ਨਾਲ ਤਾਂ ਪਹਿਲਾਂ ਆਪਣਾਂ ਸੁਧਾਰ ਕਰੋ,
ਭੁੱਖ ਮਰੀ ਨਾਲ ਮਰਨੇ,ਬੰਦ ਨਾਂ ਕੰਮ ਕਾਰ ਕਰੋ;
ਧਰਤੀ ਦੀ ਹਕੀਕਤ ਜਾਣੋ,ਤੇ ਆਪਣੇ ਵਿਚਾਰ ਕਰੋ,
ਪਰ! ਬੰਦ ਕਮਰਿਆਂ ਤੋਂ ਨਾਂ ਤਾਨਾਸ਼ਾਹੀ ਨੀਤੀ ਤਿਆਰ ਕਰੋ;
ਕਰੋਨਾ ਨਾਲ ਤਾਂ ਮਰਨੇ ,ਨਾਲੇ ਸਿਆਸਤ ਮਾਰਦੀ ਹੈ,
ਗ਼ੈਰ-ਜਰੂਰੀ ਕਿਵੇਂ ਦੁਕਾਨ ਹੋ ਗਈ,ਜੋ ਸਾਡਾ ਪਰਿਵਾਰ ਪਾਲ਼ਦੀ ਹੈ;
ਹਾਕਮ ਜੀ ਕੁੱਝ ਤੇ ਸੋਚ ਵਿਚਾਰ ਕਰੋ,ਹੁਣ ਗੱਲ ਸਾਡੇ ਹਾਲ ਦੀ ਹੈ,
ਗ਼ੈਰ-ਜਰੂਰੀ ਕਿਵੇਂ ਦੁਕਾਨ ਹੋ ਗਈ,ਜੋ ਸਾਡਾ ਪਰਿਵਾਰ ਪਾਲ਼ਦੀ ਹੈ….!!”
ਹਰਕਮਲ ਧਾਲੀਵਾਲ
ਸੰਪਰਕ:- 8437403720
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੰਜਾਬੀ ਫਿਲਮ ਅਦਾਕਾਰ ‘ਸੁਖਜਿੰਦਰ ਸ਼ੇਰਾ’ ਵੀ ਫਾਨੀ ਸੰਸਾਰ ਨੂੰ ਕਹਿ ਗਏ ‘ਅਲਵਿਦਾ’!
Next articleਮਨੁੱਖੀ ਆਚਰਣ ਦੀ ਉਸਾਰੀ ਵਿਚ ਸਹਾਈ ਰੋਲ ਅਦਾ ਕਰਨ ਵਾਲਾ ਹੈ ਤੱਥਾਗਤ ਬੁੱਧ ਦਾ ਅਸ਼ਟਾਂਗ ਮਾਰਗ