ਗ਼ਲਤ ਰਿਪੋਰਟ ਦੇਣ ਵਾਲੀ ਲੈਬਾਰਟਰੀ ’ਤੇ ਸਖ਼ਤ ਕਾਰਵਾਈ ਹੋਵੇਗੀ: ਸੋਨੀ

ਅੰਮ੍ਰਿਤਸਰ (ਸਮਾਜਵੀਕਲੀ):  ਮੈਡੀਕਲ ਸਿੱਖਿਆ ਬਾਰੇ ਮੰਤਰੀ ਓਪੀ ਸੋਨੀ ਨੇ ਆਖਿਆ ਕਿ ਸ਼ਹਿਰ ਵਿਚ ਇਕ ਨਿੱਜੀ ਲੈਬ ਵੱਲੋਂ ਕਰੋਨਾ ਟੈਸਟ ਸਬੰਧੀ ਗ਼ਲਤ ਰਿਪੋਰਟ ਦੇਣ ਬਾਰੇ ਵਿਜੀਲੈਂਸ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜਾਂਚ ਮਗਰੋਂ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਸ੍ਰੀ ਸੋਨੀ ਨੇ ਕਿਹਾ ਕਿ ਕੁਝ ਪ੍ਰਾਈਵੇਟ ਲੈਬਾਰਟਰੀਆਂ ਵੱਲੋ ਗ਼ਲਤ ਰਿਪੋਰਟਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਰਕੇ ਆਮ ਲੋਕਾਂ ਵਿਚ ਦਹਿਸ਼ਤ ਹੈ।

ਉਨ੍ਹਾਂ ਕਿਹਾ ਕਿ ਜੇ ਕਿਸੇ ਲੈਬਾਰਟਰੀ ਵੱਲੋਂ ਦਿੱਤੀ ਰਿਪੋਰਟ ਗਲਤ ਪਾਈ ਜਾਂਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਿਸੇ ਵੀ ਗਲਤ ਰਿਪੋਰਟ ਦੇਣ ਵਾਲੀ ਲੈਬਾਰਟਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਤੁਲੀ ਲੈਬਾਰਟਰੀ ਵਿਰੁੱਧ ਸ਼ਿਕਾਇਤਾਂ ਮਿਲਣ ’ਤੇ ਉਸ ਵਿਰੁੱਧ ਕਾਰਵਾਈ ਕਰਨ ਲਈ ਉਨ੍ਹਾਂ ਨੇ 7 ਜੂਨ ਨੂੰ ਸਿਹਤ ਮੰਤਰੀ ਪੰਜਾਬ ਅਤੇ ਸਕੱਤਰ ਸਿਹਤ ਵਿਭਾਗ ਨੂੰ ਪੱਤਰ ਭੇਜਿਆ ਸੀ।

Previous articleਨੌਸ਼ਹਿਰਾ ਵਿੱਚ ਪਾਕਿ ਵੱਲੋਂ ਗੋਲਾਬਾਰੀ, ਜਵਾਨ ਸ਼ਹੀਦ
Next articleਰਣਧੀਰ ਰੱਖੜਾ ਅਕਾਲੀ ਦਲ ਛੱਡ ਕੇ ਢੀਂਡਸਾ ਖੇਮੇ ’ਚ ਸ਼ਾਮਲ