(ਸਮਾਜ ਵੀਕਲੀ)
ਕਦੋਂ ਹੋਵੇਗਾ ਖਤਮ ਇਹ ਬਿਮਾਰੀਆਂ ਦਾ ਦੌਰ
ਮੁਫ਼ਤ ਦੀਆਂ ਸਹੂਲਤਾਂ ਤੇ ਸਵਾਰੀਆਂ ਦਾ ਦੌਰ
ਬੈਠੇ ਤਖਤਾਂ ਤੇ ਜਿਹੜੇ ਹੋ ਕੇ ਨਸ਼ੇ ਵਿੱਚ ਟੱਲੀ
ਚਿਰ ਕਿੰਨਾ ਕ ਰਹੂ ਇਹ ਖੁਮਾਰੀਆਂ ਦਾ ਦੌਰ
ਸਦਾ ਭੇਸ ਨੇ ਵਟਾਏ ਕਦੇ ਨੀਲੇ ਕਦੇ ਚਿੱਟੇ
ਖੂਬ ਰਾਸ ਆਇਆ ਇਹ ਯਾਰੀਆਂ ਦਾ ਦੌਰ
ਹੋਏ ਰਿਸ਼ਤੇ ਨੇ ਹੌਲੇ ਘਰ ਵਿੱਚ ਵੀ ਸਿਆਸਤਾਂ
ਕਾਰਖਾਨੇ ‘ ਚ ਭਾਵੇਂ ਮਸ਼ੀਨਾਂ ਭਾਰੀਆਂ ਦਾ ਦੌਰ
ਕਦ ਤੱਕ ਹੈ ਹੰਢਾਉਣੀ ਇਹ ਕਾਮਿਆਂ ਨੇ ਜੂੰਨ
ਜੇਠ ਹਾੜ ਦੀਆਂ ਧੁੱਪਾਂ ਕਦੇ ਠਾਰੀਆਂ ਦਾ ਦੌਰ
ਖਾਲਸੇ ਦਾ ਰਾਜ ਕਿੱਥੇ? ਏਥੇ ਵਿਕਿਆ ਈਮਾਨ
ਪਰਤ ਕੇ ਆਵੇ ਨੰਦੀ’ ਤੇਗਾਂ ਮਾਰੀਆਂ ਦਾ ਦੌਰ
ਦਿਨੇਸ਼ ਨੰਦੀ
9417458831
इंस्टॉल करें समाज वीकली ऐप और पाए ताजा खबरें
https://play.google.com/store/apps/details?id=in.yourhost.samajweekly