ਸਮਾਜ ਵੀਕਲੀ
ਇਕ ਦਿਨ ਮੈਨੂੰ ਪੁੱਛ ਲਿਆ
ਰੇਹੜੀ ਤੇ ਵਿਕਦੇ ਸੇਬਾਂ ਨੇ
ਦਸ ਖਰੀਦੇਂਗਾ ਕਿੰਝ ਸਾਨੂੰ
ਖ਼ਾਲੀ ਤੇਰੀਆਂ ਜੇਬਾਂ ਨੇ
ਧੁੱਪਾਂ ਦੇ ਵਿਚ ਨੰਗੇ ਪੈਰੀਂ
ਘੁੰਮਦੇ ਬਾਪ ਦਾ ਸੁਪਨਾ ਹੈ
ਧੀਆਂ ਦੇ ਪੈਰਾਂ ਲਈ ਲੈਕੇ
ਜਾਣੀਆਂ ਅੱਜ ਪੰਜੇਬਾਂ ਨੇ
ਆਜ਼ਾਦੀ ਮਿਲਣ ਦੇ ਪਿੱਛੋਂ ਅਸਾਂ
ਜਿਸਨੂੰ ਤਖਤ ਬਿਠਾਇਆ ਸੀ
ਲੁੱਟ ਲਿਆ ਸਭ ਉਸੇ ਨੇ
ਜੋ ਛੱਡਿਆ ਸੀ ਅੰਗਰੇਜਾਂ ਨੇ
ਇਕੋ ਮੁਲਕ ਚ ਰਹਿੰਦੇ ਵੀ
ਕਿਉਂ ਹਾਲਤ ਸਾਡੇ ਇਕ ਨਹੀਂ
ਸਾਡੇ ਲਈ ਟੁੱਟੇ ਮੰਜੇ ਕਿਉਂ
ਕਿਉਂ ਤੈਨੂੰ ਮਖ਼ਮਲ ਸੇਜਾਂ ਨੇ
ਜਿੰਨੀ ਤਨਖਾਹ ਮਿਲਦੀ ਤੈਨੂੰ
ਓਨਾ ਕੰਮ ਤਾਂ ਕਰਿਆ ਕਰ
ਦੇਖੀਂ ਸਰਕਾਰੀ ਬਾਬੂ ਨੂੰ
ਕਹਿ ਦੇਣਾ ਕੁਰਸੀ ਮੇਜਾਂ ਨੇ
ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
ਫੋਨ : 8194958011
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly