ਲੰਡਨ – (ਰਾਜਵੀਰ ਸਮਰਾ) ਬਰਤਾਨੀਆਂ ਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਲੰਡਨ ‘ਚ ਖ਼ਤਰਨਾਕ ਢੰਗ ਨਾਲ ਗੱਡੀ ਚਲਾਉਣ ਨਾਲ ਇਕ ਵਿਅਕਤੀ ਦੀ ਮੌਤ ਦੇ ਮਾਮਲੇ ‘ਚ ਛੇ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਜਸਕਰਨ ਦਿਆਲ ਨੇ ਪਿਛਲੇ ਸਾਲ ਜਨਵਰੀ ‘ਚ ਉੱਤਰੀ ਪੱਛਮੀ ਲੰਡਨ ‘ਚ ਨਸ਼ੇ ਦੀ ਹਾਲਤ ‘ਚ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਂਦੇ ਹੋਏ ਆਪਣੀ ਕਾਰ ਪੀੜਤ ਦੀ ਕਾਰ ਵਿਚ ਮਾਰ ਦਿੱਤੀ ਸੀ ਤੇ ਇਸ ਹਾਦਸੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਜਸਕਰਨ ਨੂੰ ਮੌਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਨਸ਼ੇ ਦੀ ਹਾਲਤ ‘ਚ ਵਾਹਨ ਚਲਾਉਂਦਿਆਂ ਫੜਿਆ ਸੀ। ਉਸ ਨੇ ਪਿਛਲੇ ਮਹੀਨੇ ਵੁੱਡ ਗ੍ਰੀਨ ਕਰਾਊਨ ਕੋਰਟ ‘ਚ ਦੋਸ਼ ਕਬੂਲ ਲਿਆ ਸੀ ਤੇ ਵੀਰਵਾਰ ਨੂੰ ਇਸੇ ਅਦਾਲਤ ਨੇ ਉਸ ਨੂੰ ਸਜ਼ਾ ਸੁਣਾਈ। ਅਦਾਲਤ ਨੇ ਕਿਹਾ ਕਿ ਗਵਾਹਾਂ ਨੇ ਦਿਆਲ ਨੂੰ ਤੇਜ਼ ਰਫ਼ਤਾਰ ਗੱਡੀ ਚਲਾਉਂਦਿਆਂ ਦੇਖਿਆ ਸੀ।
UK ਖ਼ਤਰਨਾਕ ਢੰਗ ਨਾਲ ਗੱਡੀ ਚਲਾਉਣ ਨਾਲ ਇਕ ਵਿਅਕਤੀ ਦੀ ਮੌਤ – ਛੇ...