ਿਜ਼ੰਦਗੀ

ਸੋਨੀਆਂ ਪਾਲ

(ਸਮਾਜ ਵੀਕਲੀ)

ਤੁਰਦੀ -2 ਿਜ਼ੰਦਗੀ ਆ ਗਈ
ਿੲਹ ਿਕਸ ਤਰ੍ਹਾਂ ਦੇ ਮੋੜ?
ਰੱਜ ਕੇ ਰੱਜੀ ਹਰ ਸੁੱਖ ਤੋਂ ਮੈਂ
ਿਫਰ ਵੀ ਰਹੇ ਕੋਈ ਥੋੜ੍ਹ

ਿਦਲ ਕਰੇ ਜੋ ਚਾਈਂ ਬਣਾਇਆ
ਅੱਜ ਹੱਥੀਂ ਦੇਵਾਂ ਰੋੜ੍ਹ
ਰਿਸ਼ਤੇ ਨਾਤੇ ਸਭ ਛੁੱਟ ਜਾਂਦੇ
ਕੀ ਿਜ਼ੰਦਗੀ ਦਾ ਤੋੜ ?

ਜੇਕਰ ਰੱਬ ਨੂੰ ਮਿਲਣਾ ਚਾਹੇਂ
ਨੇਕ ਕਮਾਈਆਂ ਜੋੜ
ਸੁਰਤ ਸੰਭਾਲ਼ ਤੇ ਕਰ ਭਲਾਈ
ਹੋਰ ਨਾ ਕੁਛ ਵੀ ਲੋੜ

ਧੱਕੇ ਦੇ ਕੇ ਅੱਗੇ ਲੰਘਣ ਦੀ
ਰੱਖ ਨਾ ਮਨ ‘ਚ ਹੋੜ
ਬਦਨੀਤਾਂ ਨੂੰ ਫਲ਼ ਨਾ ਲੱਗਦੇ
ਕੋਝੇ ਕਰਮ ਸਭ ਛੋੜ

ਹੱਥ ਨੂੰ ਹੱਥ ਿਮਲਾ ਕੇ ਚੱਲ ਤੂੰ
ਭੁੱਲ ਜਾ ਸਾਰੇ ਈ ਗੋੜ੍ਹ
ਮੁਹੱਬਤ ਐਸਾ ਸੁੱਚਾ ਜਜ਼ਬਾ
ਜੋ ਭਰੇ ਗਮਾਂ ਦੀ ਖੋੜ…. ❤️

ਸੋਨੀਆਂ ਪਾਲ.

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁੱਧ ਪੰਜਾਬੀ ਕਿਵੇਂ ਲਿਖੀਏ? (ਭਾਗ ੧)
Next articleਤੇਰੀ ਇਸ ਦੁਨੀਆ ਦੇ ਵਿਚ