(ਸਮਾਜ ਵੀਕਲੀ)
ਜਦ ਵੀ ਮਿਲਿਆ ਹੱਸ ਕੇ ਮਿਲਿਆ।
ਦੂਰੋਂ ਤੱਕ ਕੇ ਨੱਸ ਕੇ ਮਿਲਿਆ।
ਮੇਰੇ ਦੁੱਖ ਸੁੱਖ ਪਾੱਸੇ ਕਰਕੇੇ,
ਅਪਣੇ ਹੀ ਦੁੱਖ ਦੱਸ ਕੇ ਮਿਲਿਆ।
ਕਿਉਂ ਫਿਰ ਆਏ ਰਾਸ ਨਵੇਂ ਨਾ,
ਤਾਹਨਾ ਚੁਭਵਾਂ ਕੱਸ ਕੇ ਮਿਲਿਆ ।
ਫੁੱਲ ਨਗਰੀ ਦਾ ਓਹ ਵਾਸੀ ਜੋ,
ਕੰਡਿਆਂ ਦੇ ਵਿੱਚ ਫੱਸ ਕੇ ਮਿਲਿਆ।
ਉੱਡਦਾ ਸੀ ਜੋ ਅੰਬਰੋਂ ਉੱਚਾ,
ਧਰਤੀ ਹੇਠਾਂ ਧੱਸ ਕੇ ਮਿਲਿਆ।
ਵੇਲਾ ਉਸਤੋਂ ਸਾਂਭ ਨ ਹੋਇਆ,
ਪੋਟੇ ਤਲੀਆਂ ਘੱਸ ਕੇ ਮਿਲਿਆ।
‘ਬੋਪਾਰਾਏ’ ਭੁਪਿੰਦਰ ਸਿੰਘ,
ਗ਼ਜ਼ਲਾਂ ਦੇ ਰਸ, ਰੱਸ ਕੇ ਮਿਲਿਆ।
ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ
ਮੋ. 97797-91442
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly