ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ਦੇ ਭੁੱਚੋ ਕੈਂਚੀਆਂ ਵਾਲੇ ਪੁਲ ’ਤੇ ਬੀਤੀ ਰਾਤ ਧੁੰਦ ਕਾਰਨ ਦੋ ਟਰੱਕਾਂ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਟਰੱਕ ਚਾਲਕ ਮਸ਼ਰੂਫ ਗੰਭੀਰ ਜ਼ਖ਼ਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 11.30 ਵਜੇ ਖਾਦ ਦਾ ਭਰਿਆ ਟਰੱਕ ਨੰਬਰ ਆਰਜੇ10ਜੀਏ- 6845 ਧੀਮੀ ਰਫ਼ਤਾਰ ਨਾਲ ਸੜਕ ’ਤੇ ਜਾ ਰਿਹਾ ਸੀ ਕਿ ਉਸ ਦੇ ਪਿੱਛੇ ਤੇਜ ਰਫ਼ਤਾਰ ਆ ਰਹੇ ਚੌਲਾਂ ਦੇ ਭਰੇ ਟਰੱਕ ਨੰਬਰ ਐਚ ਆਰ 73-8686 ਨੇ ਅਗਲੇ ਟਰੱਕ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਟਰੱਕ ਚਾਲਕ ਮਸ਼ਰੂਫ਼ ਵਾਸੀ ਕਰਨਾਲ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਵਾਰਿਸਾਂ ਵੱਲੋਂ ਇਲਾਜ ਲਈ ਐਂਬੂਲੈਂਸ ਰਾਹੀਂ ਕਰਨਾਲ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹਾਦਸੇ ਕਾਰਨ ਬਠਿੰਡਾ ਤੋਂ ਰਾਮਪੁਰਾ ਨੂੰ ਜਾਣ ਵਾਲਾ ਰਸਤਾ ਬੰਦ ਹੋ ਗਿਆ। ਟਰੈਫਿਕ ਪੁਲੀਸ ਨੇ ਆਵਾਜਾਈ ਨੂੰ ਸਰਵਿਸ ਰੋਡ ਰਾਹੀਂ ਬਹਾਲ ਕਰਵਾਇਆ।
INDIA ਹੱਡ ਚੀਰਵੀਂ ਠੰਢ ਕਾਰਨ ਲੋਕ ਘਰਾਂ ’ਚ ਰਹਿਣ ਲਈ ਮਜਬੂਰ