ਮਹਿਤਪੁਰ – (ਨੀਰਜ ਵਰਮਾ) ਹੱਡੀਆਂ ਦੇ ਰੋਗਾਂ ਤੇ ਖੇਡ ਸਮੇਂ ਲੱਗਦੀਆਂ ਸੱਟਾਂ ਦੇ ਇਲਾਜ ਬਾਰੇ ਨੀਮਾ ਨਕੋਦਰ ਵੱਲੋਂ ਸੈਮੀਨਾਰ ਕਰਵਾਇਆ ਗਿਆ। ਜਿਸਦੀ ਪ੍ਰਧਾਨਗੀ ਡਾ. ਅਮਰਜੀਤ ਸਿੰਘ ਚੀਮਾ ਗੋਲਡਮੈਡਲਿਸਟ ਵੱਲੋਂ ਕੀਤੀ ਗਈ। ਇਸ ਮੌਕੇ ਸਮੂਹ ਨੀਮਾ ਨਕੋਦਰ ਦੀ ਟੀਮ ਵੱਲੋਂ ਭਾਗ ਲਿਆ ਗਿਆ। ਸੰਬੋਧਨ ਕਰਦਿਆਂ ਡਾ. ਅੰਬੂਜ ਸੂਦ ਐਮ. ਐੱਸ. ਅੋਰਥੋ ਨੇ ਜੋੜਾਂ ਦੀਆਂ ਬਿਮਾਰੀਆਂ ਤੇ ਖੇਡ ਸਮੇਂ ਲੱਗਦੀਆਂ ਸੱਟਾਂ ਦੇ ਇਲਾਜ ਬਾਰੇ ਵਿਸਥਾਰਪੂਰਵਕ ਦੱਸਿਆਂ। ਸੈਮੀਨਾਰ ਚ ਡਾ. ਵਿਕਾਸ ਮਹਿਤਾ, ਡਾ. ਜੇ ਕੇ ਮਹਾਜਨ, ਡਾ. ਮਿਸਜ ਨਵਨੀਤ ਮਹਾਜਨ, ਡਾ. ਵੀਨਾ ਗੁੰਬਰ, ਡਾ. ਨਵਜੋਤ ਸਿੰਘ ਬੱਲ, ਡਾ. ਆਰ ਪੀ ਐਸ ਚਾਵਲਾ, ਡਾ. ਕਲੇਰ, ਡਾ. ਪ੍ਰਦੀਪ, ਡਾ. ਪੰਕਜ ਪਾਲ, ਡਾ. ਸੰਦੀਪ ਤਿਵਾੜੀ, ਡਾ. ਕਮਲ ਗੜਵਾਲ, ਡਾ. ਮਨਦੀਪ ਸਿੰਘ, ਡਾ. ਗੌਰਵ, ਡਾ. ਧੀਰਜ, ਡਾ. ਖੇੜਾ (ਨੂਰਮਹਿਲ), ਡਾ. ਪ੍ਰਮੋਦ ਕੁਮਾਰ (ਲਾਂਬੜਾ) ਆਦਿ ਮੌਜੂਦ ਸਨ।
HOME ਹੱਡੀਆਂ ਦੇ ਰੋਗਾਂ ਤੇ ਖੇਡ ਸਮੇਂ ਲੱਗਦੀਆਂ ਸੱਟਾਂ ਦੇ ਇਲਾਜ ਬਾਰੇ ਨੀਮਾ...