(ਸਮਾਜ ਵੀਕਲੀ)
ਚਾਹੇ ਜਾਵੇ ਜਾਨ ਮੇਰੀ ਚਾਹੇ ਵੱਜਣ ਸੱਟਾਂ,
ਮੈਂ ਘਰ ਕਿਉਂ ਜਾਵਾਂ ਮੇਰੇ ਤਾਂ ਖੇਤਾਂ ਦੀਆਂ ਰੁਲੀਆਂ ਵੱਟਾਂ ।
ਮੇਰੇ ਵਿਚ ਅੱਜ ਜੇ ਕਾਰ ਹੈ ਵੱਜੀ ,
ਤੈਨੂੰ ਕੀ ਲੱਗਦਾ ਦਿੱਲੀਏ ਮੈਂ ਘਰ ਜਾਊਂ ਭੱਜੀ ।
ਇਹ ਥੋੜ੍ਹਾ ਖੂਨ ਹੈ ਡੁੱਲ੍ਹਿਆ ,ਨਾ ਸੱਟ ਹੈ ਭਾਰੀ ,
ਦਰਦ ਤਾਂ ਹੁੰਦਾ ਉਸ ਸੱਟ ਦਾ,
ਜੋ ਸਰਕਾਰਾਂ ਸਾਡੇ ਸੀਨੇ ਮਾਰੀ ।
ਮੇਰੇ ਪੁੱਤ ਪੋਤੇ ਸੋੌਦੇਬਵਿੱਚ ਠੰਢ ਦੇ ਮੈਂ ਕਿਵੇਂ ਦਸ ਜਾਵਾਂ ਹਾਰ ,ਸਾਨੂੰ ਲੋੜ ਨਾ ਪੈਂਦੀ ਆਉਣ ਦੀ ਜੇ ਚੰਗੀ ਹੁੰਦੀ ਸਰਕਾਰ ।
ਹਰਿਆਣਾ ,ਪੰਜਾਬ ਸਭ ਅਸੀ ਮਿਲ ਗਏ ਹਾਂ ਭੈਣ ਭਾਈ ,
ਪਹਿਲਾਂ ਸਾਨੂੰ ਅੱਡ ਕੀਤਾ ਸਰਕਾਰਾਂ ਲੈ ਲਾਲਚ ਦੀ ਰਜਾਈ ।
ਸ਼ਹੀਦ ਹੋਏ ਇੱਥੇ ਕਈ ਪੁੱਤ ਮਾਵਾਂ ਦੇ ਤੇ ਕਈਆਂ ਦੇ ਸੁਹਾਗ ,
ਸੁੰਨਾ ਹੋ ਗਿਆ ਕਈ ਪਿਓਆਂ ਦੇ
ਘਰਦਾ ਬਾਗ ।
ਜਾਨਾਂ ਵੀ ਜਾਣ ਚਾਹੇ ਪਰ ਹੱਕ ਲੈ ਕੇ ਜਾਵਾਂਗੇ ,
ਆਖ਼ਰੀ ਸਾਹ ਤੱਕ ਲੜਾਂਗੇ ਸੋਚੀਂ ਨਾ ਦਿੱਲੀਏ ਏਦਾਂ ਹੀ ਨੱਠ ਜਾਵਾਂਗੇ।

ਮਨਦੀਪ ਕੌਰ ਦਰਾਜ
98775-67020
98775-67020