ਹੱਕ ਰਿਕਾਰਡਜ ਲੈ ਕੇ ਆ ਰਿਹਾ ਸੁਪ੍ਰਸਿੱਧ ਲੇਖਿਕਾ ਅਤੇ ਸਿੰਗਰ ਨੀਰੂ ਜੱਸਲ ਦਾ ਧਾਰਮਿਕ ਟਰੈਕ “ਗੁਰੂ ਮੇਰਾ”

ਸਿੰਗਰ ਨੀਰੂ ਜੱਸਲ

(Samajweekly) ਐਸ ਐਮ ਆਰ ਫਿਲਮ ਪ੍ਰੋਡਕਸ਼ਨ ਹਾਊਸ ਵਿਚ ਹੈਪੀ ਡੱਲੀ ਅਤੇ ਕੇ ਪੀ ਕਿਰੇਸ਼ਨ ਦੀ ਧਾਰਮਿਕ ਪੇਸ਼ਕਸ਼ “ਗੁਰੂ ਮੇਰਾ” ਜੋ ਜਲਦ ਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਤੇ ਟਰੈਕ ਰਲੀਜ ਕੀਤਾ ਜਾਵੇਗਾ।ਇਸ ਧਾਰਮਿਕ ਟਰੈਕ ਨੂੰ ਗਾਇਆ ਹੈ ਸੁਪ੍ਰਸਿੱਧ ਲੇਖਿਕਾ ਅਤੇ ਸਿੰਗਰ ਨੀਰੂ ਜੱਸਲ ਨੇ।ਇਸ ਟਰੈਕ ਨੂੰ ਹੈਪੀ ਡੱਲੀ ਦੁਆਰਾ ਲਿਖਿਆ ਗਿਆ ਹੈ।ਜਿਸ ਦਾ ਮਿਉਜਕ ਸਾਬ ਸਿੰਘ ਵੱਲੋ ਤਿਆਰ ਕੀਤਾ ਗਿਆ ਹੈ।ਪੋਸਟਰ ਦਾ ਡਿਜਾਇਨ ਮਨਦੀਪ ਕੇ ਬੀ ਨੇ ਕੀਤਾ ਹੈ ਅਤੇ ਇਸ ਦਾ ਵੀਡੀਓ ਨੀਸ਼ੂ ਕਸ਼ਅਪ ਵਲੋ ਤਿਆਰ ਕੀਤਾ ਗਿਆ ਹੈ।ਇਸ ਧਾਰਮਿਕ ਟਰੈਕ ਨੂੰ ਜਲਦੀ ਹੀ ਪੂਰੇ ਵਿਸ਼ਵ ਦੇ ਵਿਚ ਹੱਕ ਰਿਕਾਰਡਜ ਕੰਪਨੀ ਵੱਲੋ ਰਲੀਜ ਕੀਤਾ ਜਾਵੇਗਾ। ਪੂਰੀ ਟੀਮ ਨੂੰ ਆਸ ਤੇ ਉਮੀਦ ਹੈ ਕਿ ਪਹਿਲਾਂ ਦੀ ਤਰਾਂ ਇਸ ਵਾਰ ਵੀ ਸੰਗਤਾਂ ਵੱਲੋਂ ਭਰਮਾ ਹੁੰਗਾਰਾ ਤੇ ਪਿਆਰ ਮਿਲੇਗਾ।

Previous articleEarthquake of magnitude 4.3 hits Nepal
Next articleRed Fort, Qutub Minar shut amid surge in Covid cases