ਹੱਕ ਰਿਕਾਰਡਜ ਦੀ ਮਾਣ ਮਤੀ ਪੇਸ਼ਕਸ਼ ਸਿੰਗਰ ਉਂਕਾਰ ਜੱਸੀ ਦਾ ਧਾਰਮਿਕ ਟਰੈਕ “ਮਾਲਿਕਾ”

ਸਿੰਗਰ ਉਂਕਾਰ ਜੱਸੀ

(Samajweekly) (ਹਰਨਾਮ ਦਾਸ ਚੋਪੜਾ)ਐਸ ਐਮ ਆਰ ਫਿਲਮ ਪ੍ਰੋਡਕਸ਼ਨ ਹਾਊਸ ਵਿਚ ਹੈਪੀ ਡੱਲੀ ਅਤੇ ਬੰਟੀ ਸਰੋਆ ਦੀ ਮਾਣ ਮਤੀ ਧਾਰਮਿਕ ਪੇਸ਼ਕਸ਼ “ਮਾਲਿਕਾ” ਜੋ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਹੱਕ ਰਿਕਾਰਡ ਕੰਪਨੀ ਵਲੋਂ ਧਾਰਮਿਕ ਟਰੈਕ ਮਾਲਿਕਾ ਪੂਰੇ ਵਿਸ਼ਵ ਭਰ ਦੇ ਵਿਚ ਰਲੀਜ ਕੀਤਾ ਜਾਵੇਗਾ।ਜਿਸ ਨੂੰ ਆਪਣੀ ਮਾਖਿਉ ਮਿੱਠੀ ਆਵਾਜ਼ ਵਿਚ ਗਾਇਆ ਹੈ ਸੁਰੀਲੇ ਸਿੰਗਰ ਉਂਕਾਰ ਜੱਸੀ ਨੇ ਜਿਸ ਨੂੰ ਲਿਖਿਆ ਹੈ ਵਰਲਡ ਫੇਮਸ ਕਲਮ ਹੈਪੀ ਡੱਲੀ ਨੇ ਅਤੇ ਜਿਸ ਦਾ ਮਿਉਜਕ ਸਾਬ ਸਿੰਘ ਨੇ ਮਧੁਰ ਧੁੰਨਾਂ ਦੇ ਨਾਲ ਸ਼ਿੰਗਾਰੇਆ ਹੈ।ਜਿਸ ਦਾ ਵੀਡੀਓ ਨੀਸ਼ੂ ਕਸ਼ਅਪ ਨੇ ਤਿਆਰ ਕੀਤਾ ਹੈ।ਸਿੰਗਰ ਉਂਕਾਰ ਜੱਸੀ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆ ਦੱਸਿਆ ਕੀ ਇਹ ਟਰੈਕ ਪੂਰਾ ਭਗਤੀ ਰੰਗ ਵਿਚ ਰੰਗਿਆ ਹੋਇਆ ਟਰੈਕ ਹੈ ਜੋ ਸੰਗਤਾਂ ਵਲੋਂ ਇਸ ਟਰੈਕ ਨੂੰ ਭਰਪੂਰ ਪਿਆਰ ਮਿਲੇਗਾ।ਪੂਰੀ ਟੀਮ ਇਸ ਪ੍ਰੋਜੈਕਟ ਨੂੰ ਲੈਕੇ ਕਾਫੀ ਆਸ ਬੰਦ ਹੈ ਕੀ ਸੰਗਤਾਂ ਵਲੋਂ ਭਰਮਾ ਪਿਆਰ ਤੇ ਸਨੇਹ ਮਿਲੇਗਾ।

Previous articleਬ੍ਰਿਟੇਨ ਦੀ ਨਵੀਂ ਵੀਜ਼ਾ ਯੋਜਨਾ ਤਹਿਤ 3 ਲੱਖ ਲੋਕਾਂ ਦੇ ਹਾਂਗਕਾਂਗ ਛੱਡਣ ਦੀ ਉਮੀਦ
Next articleSOUTH WEST TENERIFE BECOMES EUROPE’S FIRST WHALE HERITAGE SITE