ਲੁਧਿਆਣਾ (ਸਮਾਜ ਵੀਕਲੀ) ਵੀਰਵਾਰ(ਰਮੇਸ਼ਵਰ ਸਿੰਘ) – ਆਪਣੀਆਂ ਸਿਆਸੀ ਵਿਅੰਗਮਈ ਰਚਨਾਵਾਂ ਲਈ ਮਸ਼ਹੂਰ ਗੀਤਕਾਰ ਸੋਨੂੰ ਮੰਗਲ਼ੀ ਦੀ ਟੀਮ ਵੱਲੋਂ ਨਵਾਂ ਗੀਤ ‘ ਹੱਕ ਦਿੱਲੀਏ ‘ ਜਲਦ ਹੀ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਬਾਬਤ ਜਾਣਕਾਰੀ ਦਿੰਦਿਆਂ ਸੋਨੂੰ ਮੰਗਲ਼ੀ ਨੇ ਦੱਸਿਆ ਕਿ ਅੱਜ ਸਾਰਾ ਪੰਜਾਬ ਜਿਥੇ ਤਨ ਮਨ ਧਨ ਨਾਲ ਇਸ ਕਿਸਾਨੀ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ , ਤਾਂ ਮੈਂ ਵੀ ਇਕ ਨਿਮਾਣਾ ਜਿਹਾ ਕਲਮਕਾਰ ਹੋਣ ਦਾ ਫਰਜ਼ ਨਿਭਾਉਂਦੇ ਹੋਏ ਇਹ ਗੀਤ ਲਿਖਿਆ ਹੈ । ਜਿਸ ਨੂੰ ਗਾਇਆ ਹੈ ਗਾਇਕ ps ਢਿੱਲੋਂ ਨੇ ।
ਪੰਜਨਾਦ ਮੀਡੀਆ ਵਰਕ ਵਲੋਂ ਪ੍ਰੋਡਿਊਸ ਕੀਤਾ ਅਤੇ ਸੰਗੀਤਕ ਧੁਨਾਂ ਨਾਲ਼ ਸੰਗੀਤਕਾਰ ਕਰਨ ਪ੍ਰਿੰਸ ਨੇ ਸ਼ਿੰਗਾਰਿਆ। ਫਿਲਮਾਂਕਣ ਦਾ ਕੰਮ ਪ੍ਰਭਜੋਤ ਸਿੰਘ ਨੇ ਕੀਤਾ ਹੈ। ਜਿਸਦੇ ਮੁਕੰਮਲ ਹੁੰਦਿਆਂ ਹੀ ਕੁਝ ਕੁ ਦਿਨ ਤੱਕ ਗੀਤ ਰੀਲੀਜ਼ ਕਰ ਦਿੱਤਾ ਜਾਵੇਗਾ। ਜਿਕਰਯੋਗ ਹੈ ਕਿ ਸੋਨੂੰ ਦੇ ਹੁਣ ਆਏ ਗੀਤ ” ਵੀਰ ਦਾ ਵਿਆਹ ਅਤੇ ਧਾਰਮਿਕ ਗੀਤ ” ਪੁੱਛੇ ਜੰਡ ਵਾਲਾ ਰੁੱਖ ” ਲੋਕਾਂ ਦੀ ਕਚਿਹਰੀ ਵਿੱਚ ਪੇਸ਼ ਹੋ ਚੁੱਕੇ ਹਨ । ਇਹਨਾਂ ਗੀਤਾਂ ਨੂੰ ਸਰੋਤਿਆਂ ਨੇ ਮਣਾ ਮੂਹੀਂ ਪਿਆਰ ਨਾਲ਼ ਨਿਵਾਜਿਆ ਹੈ।