(ਸਮਾਜ ਵੀਕਲੀ)
ਬਾਸ਼ਿੰਦਿਆਂ ਲਈ ਦੇਸ਼ ਦੀ ਸੰਸਦ,ਫੀਤਾਸ਼ਾਹੀ ਨਾ ਹੀ ਨਿਆਂ-ਪਾਲਿਕਾ ਇਤਬਾਰੀ ਹੈ !
ਦੇਖਦੇ ਹੀ ਦੇਖਦਿਆਂ ਜਮੀਨੀ ਹਕੀਕਤ,ਜੁੰਮਲੇਬਾਜਾਂ ਦੇ ਹੱਥੋਂ ਜਾਂਦੀ ਰਹੀ ਹਾਰੀ ਹੈ!
ਕਹਿੰਦੇ ਨੇ ਕੁੱਝ ਪਰ ਅਕਸਰ ਹਰ ਵਾਰ ਖਤਰਨਾਕ ਹਾਦਸਾ ਵਾਪਰਨ ਲੱਗ ਜਾਂਦੈ,
ਸਮਝ ਤਾਂ ਆ ਗਈ ਹੈ ਕਿ ਹਕੂਮਤ ਦੀ ਮੁਰਦਾਦਿਲੀ,ਅੰਦਰੋਂ ਪੂਰੀ ਦੁਰਵਿਵਹਾਰੀ ਹੈ !
ਕੌਣ ਕਹਿੰਦੈ ਖੇਤ ਮੰਗਦੇ ਨੇ ਆਮਦਨੀ ਦੁੱਗਣੀ,ਕਿਰਤਾਂ ਲਈ ਖੈਰਾਤਾਂ ਦਾ ਸ਼ੋਰ ਕਿਓਂ,
ਬਿਨ ਬੁਲਾਏ ਮੁੱਦਿਆਂ ਤੇ ਘੇਰਕੇ ਨਿੱਭ ਰਹੀ,ਸਰਾਸਰ ਅਰਾਜਕਤਾ ਭਰੀ ਗਦਾਰੀ ਹੈ ।
ਗੁਰਬਤ ਨੂੰ ਆਤਮਨਿਰਭਰ ਹੋਣਾ ਕਿੰਨਾਂ ਲਾਜ਼ਮੀ ਹੋ ਗਿਆ ਹਕੂਮਤ ਦੇ ਗਰਭ ਅੰਦਰ,
ਲਗਦੈ ਹੈ ਕਿ ਹਰ ਇੱਕ ਪੇਟ ਨੂੰ,ਮੰਗਤਾ ਬਣਾਉਣ ਦੀ ਹੋ ਰਹੀ ਜਿਦੀਆ ਉਸਾਰੀ ਹੈ ।
ਤਿਰੰਗਾ ਸਹਿਮੀ ਫੜਫੜਾਹਟ ਵਿੱਚ ਕਿ,ਸੰਵਿਧਾਨ ਤੇ ਆਜਾਦੀ ਵੀ ਕੁਮਲਾਅ ਚੁੱਕੇ ਨੇ,
ਪਰ ਹਕੂਮਤ ਦੇ ਕਪਟੀ ਬੋਲਾਂ ਅੰਦਰ,ਕਿ ਹਰ ਨਵਾਂ ਕਨੂੰਨ ਆ ਰਿਹੈ ਲੋਕ-ਮਿਆਰੀ ਹੈ !
ਸਦੀਆਂ ਤੋਂ ਝੰਬੇ ਜਾ ਰਹੇ ਹਾਂ ਅਸੀਂ ਬੇਦੋਸ਼ੇ ਹੀ,ਵਲੂੰਧਰੇ ਪਏ ਨੇ ਜਿੰਦਗੀ ਜਜ਼ਬਾਤ ਸਾਡੇ,
ਪਰ ਸਮੇਂ ਸਮੇਂ ਤੇ ਭਾਂਵੇਂ ਅਣਖੀਲੇ ਸੰਗਰਾਮੀਆਂ ਨੇ,ਨਗਾਰੇ ਉੱਤੇ ਚੋਟ ਕਰਾਰੀ ਮਾਰੀ ਹੈ ।
ਬਣ ਉੱਠੀ ਹੈ ਇੱਕ ਲੋਕ ਲਹਿਰ,ਬੇਬੇ ਬਾਪੂ ਨਾਲ ਨੇ ਨੌਜਵਾਨੀਂ,ਉੱਗਿਆ ਵੀ ਬਚਪਨ,
ਹੋ ਰਹੀ ਅਰਦਾਸ ਦੇਹ ਸਿਵਾ ਬਰੁ ਮੋਹਿ ਇਹੈ,ਹਰ ਸ਼ਹਾਦਤ ਬਣ ਰਹੀ ਯਾਦਗਾਰੀ ਹੈ।
ਸਿਆਸਤ ਨੂੰ ਪੂਰਾ ਹਲਕਾਅ ਕਿ,ਹਿੰਦੂ ਸਿੱਖ ਮੁਸਲਮ,ਈਸਾਈ ਜੈਨੀ ਬੋਧੀ ਵੰਡ ਦਿਆਂ,
ਉੱਪਰੋਂ ਕੌਮਾਂ ਖਿੱਤਿਆਂ ਜਾਤਾਂ ਪਾਤਾਂ ਦੀ ਸਾਂਝ ‘ਚ ਵੀ,ਫੇਰੀ ਜਾ ਰਹੀ ਦੰਦੇਦਾਰ ਆਰੀ ਹੈ।
ਦਿੱਲੀਏ ! ਸਾਹਵੇਂ ਦੇਖ ਝੰਡੇ ਭਾਂਵੇਂ ਝੁੱਲ ਰਹੇ ਵੱਖ ਵੱਖ,ਪਰ ਇਕਜੁੱਟਤਾ ਤਾਂ ਸਿਰਾ ਮਿਸਾਲੀ,
ਸ਼ੰਘਰਸ਼ ਸਹਿਜਤਾ ਤੇ ਸਫਲਤਾ ਬਾਰੇ,ਬਿਨਾਂ ਸ਼ੱਕ ਪੈਰ ਪੈਰ ਤੇ ਪੂਰੀ ਦਿਆਨਤਦਾਰੀ ਹੈ ।
ਵਿਕ ਰਹੀਆਂ ਨੇ ਲੋਭੀ ਏਜੰਸੀਆਂ ਆਏ ਦਿਨ,ਫਿਰ ਬਣਾਉਂਦੀਆਂ ਨਿਰਦੋਸ਼ਿਆਂ ਨੂੰ ਦੋਸ਼ੀ,
ਆਪਣੀਆਂ ਜਮੀਰਾਂ ਨੂੰ ਕੁਚਲ ਕੁਚਲਕੇ,ਪੁਗਾ ਰਹੀਆਂ ਹਿਟਲਰ-ਸੱਤਾ ਲਈ ਯਾਰੀ ਹੈ।
ਸੁਖਦੇਵ ਸਿੱਧੂ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly