(ਸਮਾਜ ਵੀਕਲੀ)
ਕੁੱਖ ਵਿੱਚ ਧੀ ਤੇਰੀ ਪੁਕਾਰੇ ਮੇਰੇ ਬਾਬਲਾ
ਸੱਦ ਨਾ ਲਵੀਂ ਹਤਿਆਰੇ ਮੇਰੇ ਬਾਬਲਾ
ਬਣ ਨੰਨੀ ਪਰੀ ਤੇਰਾ ਵਿਹੜਾ ਮਹਿਕਾਵਾਂਗੀ..
ਹੋਣਹਾਰ ਧੀ ਤੇਰੀ ਤੈਨੂੰ ਬਣ ਕੇ ਵਖਾਵਾਂਗੀ..
ਤੋਤਲੀ ਆਵਾਜ਼ ਵਿੱਚ ਪਾਪਾ ਪਾਪਾ ਕਹਿਣਾ ਮੈਂ
ਸਦਾ ਲਈ ਮੱਲ ਕੇ ਨਾ ਬੂਹਾ ਤੇਰਾ ਬਹਿਣਾ ਮੈਂ
ਮੈਂ ਕਿਹੜਾ ਦੱਸ ਰਾਤੀਂ ਉੱਠ ਉੱਠ ਖਾਵਾਂਗੀ..
ਹੋਣਹਾਰ ਧੀ ਤੇਰੀ ਤੈਨੂੰ ਬਣ ਕੇ ਵਖਾਵਾਂਗੀ..
ਔਰਤ ਅੱਜ ਮਰਦ ਨਾਲ ਮੋਢਾ ਜੋੜ ਖੜ੍ਹਦੀ
ਮਾਪਿਆਂ ਦਾ ਮੋਹ ਪੁੱਤਾਂ ਨਾਲੋਂ ਵੱਧ ਕਰਦੀ
ਸਹੁਰੇ ਘਰ ਬੈਠੀ ਵੀ ਤੇਰੀ ਖ਼ੈਰ ਮਨਾਵਾਂਗੀ..
ਹੋਣਹਾਰ ਧੀ ਤੇਰੀ ਤੈਨੂੰ ਬਣ ਕੇ ਵਖਾਵਾਂਗੀ..
ਧੀ-ਪੁੱਤ ਦਾ ਫ਼ਰਕ ‘ਸਿੱਧੂ’ ਦਿਲਾਂ ਵਿਚੋਂ ਕੱਢ ਦਿਓ
ਭਰੁਣ ਹੱਤਿਆ ਪਾਪ ਹੈ ਹਾੜਾ ਇਹਨੂੰ ਛੱਡ ਦਿਓ
ਗੁਣ ਤੇਰੇ ‘ਜਗਰਾਜ ਤਲਵੰਡੀ’ ਸਦਾ ਗਾਵਾਂਗੀ..
ਹੋਣਹਾਰ ਧੀ ਤੇਰੀ ਤੈਨੂੰ ਬਣ ਕੇ ਵਖਾਵਾਂਗੀ..
ਲੇਖਕ: ਜਗਰਾਜ ਸਿੰਘ
ਪਿੰਡ ਤਲਵੰਡੀ ਅਕਲੀਆ,
ਸਿਹਤ ਵਿਭਾਗ ਮਾਨਸਾ
ਮੋਬਾ. 9872394102