ਯੋਰੋਸ਼ੱਲਮ (ਸਮਾਜ ਵੀਕਲੀ) :ਅਮਰੀਕਾ ਦੀ ਅਗਵਾਈ ਵਾਲੀ ਬਹੁਕੌਮੀ ਬਲ ਅਤੇ ਨਿਗਰਾਨਾਂ (ਐੱਮਐੱਫਓ) ਦਾ ਹੈਲੀਕਾਪਟਰ ਮਿਸਰ ਦੇ ਸੇਨਾਈ ਪ੍ਰਾਇਦੀਪ ਵਿੱਚ ਕਸਬਾ ਸ਼ਾਰਮ ਏਲ-ਸ਼ੇਖ ਨੇੜੇ ਹਾਦਾਸਾਗ੍ਰਸਤ ਹੋ ਗਿਆ, ਜਿਸ ਕਾਰਨ ਸੱਤ ਸ਼ਾਂਤੀ ਵਾਰਤਾਕਾਰ ਹਲਾਕ ਹੋ ਗਏ। ਮ੍ਰਿਤਕਾਂ ਵਿੱਚ ਪੰਜ ਅਮਰੀਕੀ, ਇੱਕ ਫਰਾਂਸਿਸੀ ਨਾਗਰਿਕ ਅਤੇ ਇੱਕ ਚੈੱਕ ਨਾਗਰਿਕ ਸ਼ਾਮਲ ਸਨ। ਸਾਰੇ ਫੌਜੀ ਸੇਵਾਵਾਂ ਦੇ ਮੈਂਬਰ ਸਨ। ਹਾਦਸੇ ਵਿੱਚ ਇੱਕ ਅਮਰੀਕੀ ਮੈਂਬਰ ਦਾ ਬਚਾਅ ਹੋ ਗਿਆ, ਜਿਸ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ।
HOME ਹੈਲੀਕਾਪਟਰ ਹਾਦਸੇ ਵਿੱਚ 7 ਸ਼ਾਂਤੀ ਵਾਰਤਾਕਾਰ ਹਲਾਕ