ਹੈਰਿਸ ਤੇ ਪੈਂਸ ਵਿਚਾਲੇ ਬਹਿਸ ਦੌਰਾਨ ਕੋਵਿਡ ਤੇ ਚੀਨ ਮੁੱਦੇ ਭਾਰੂ ਰਹੇ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਦੇ ਊਪ-ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟ ਅਤੇ ਰਿਪਬਲਿਕਨ ਊਮੀਦਵਾਰਾਂ ਵਿਚਾਲੇ ਬਹਿਸ ਦੌਰਾਨ ਕੋਵਿਡ-19, ਚੀਨ, ਜਲਵਾਯੂ ਤਬਦੀਲੀ, ਸੁਪਰੀਮ ਕੋਰਟ ਨਾਮਜ਼ਦਗੀ ਅਤੇ ਨਸਲੀ ਮੁੱਦੇ ਭਾਰੂ ਰਹੇ। ਊਪ-ਰਾਸ਼ਟਰਪਤੀ ਮਾਈਕ ਪੈਂਸ (61) ਅਤੇ ਸੈਨੇਟਰ ਕਮਲਾ ਹੈਰਿਸ (55) ਵਿਚਾਲੇ ਨਾ-ਮਾਤਰ ਟੋਕਾ-ਟੋਕੀ ਹੋਈ ਅਤੇ ਘੱਟ ਹੀ ਤਣਾਅਪੂਰਨ ਪਲ ਬਣੇ। ਇੰਡੀਆਨਾ ਵਾਸੀ ਪੈਂਸ ਨੇ ਬਹਿਸ ਦੌਰਾਨ ਪਿਛਲੇ ਚਾਰ ਵ੍ਹਰਿਆਂ ਦੌਰਾਨ ਕੀਤੇ ਕੰਮਾਂ ’ਤੇ ਜ਼ੋਰਦਾਰ ਢੰਗ ਨਾਲ ਟਰੰਪ ਪ੍ਰਸ਼ਾਸਨ ਦਾ ਬਚਾਅ ਕੀਤਾ। ਕੁਝ ਪ੍ਰਸ਼ਨਾਂ ’ਤੇ ਊਨ੍ਹਾਂ ਆਪਣੀ ਵਿਰੋਧੀ ਊਮੀਦਵਾਰ ਨੂੰ ਸਫ਼ਲਤਾਪੂਰਵਕ ਚੁਣੌਤੀ ਦਿੱਤੀ ਜਿਵੇਂ ਨਵੀਂ ਗ੍ਰੀਨ ਸੰਧੀ ਅਤੇ ਸੁਪਰੀਮ ਕੋਰਟ ਆਦਿ, ਇਨ੍ਹਾਂ ਮੁੱਦਿਆਂ ’ਤੇ ਹੈਰਿਸ ਨਿਰਊੱਤਰ ਸੀ।

ਊਪ-ਰਾਸ਼ਟਰਪਤੀ ਬਹਿਸ ਦੀ ਸਟੇਜ ’ਤੇ ਚੜ੍ਹਨ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਕਮਲਾ ਹੈਰਿਸ ਨੇ ਆਪਣੇ ਵਿਰੋਧੀ ਨੂੰ ਮੁਸਕਰਾ ਕੇ ਜਵਾਬ ਦਿੰਦਿਆਂ ਅੰਕੜਿਆਂ ਤੇ ਤੱਥਾਂ ਦੇ ਹਵਾਲੇ ਦਿੱਤੇ। ਹੈਰਿਸ ਨੇ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਦੇ ਮਾਮਲੇ ’ਤੇ ਟਰੰਪ ਪ੍ਰਸ਼ਾਸਨ ਦੀ ਨਿੰਦਾ ਕਰਦਿਆਂ ਇਸ ਨੂੰ ਅਮਰੀਕਾ ਦੇ ਇਤਿਹਾਸ ਵਿੱਚ ਕਿਸੇ ਰਾਸ਼ਟਰਪਤੀ ਪ੍ਰਸ਼ਾਸਨ ਦੀ ‘ਸਭ ਤੋਂ ਵੱਡੀ ਅਸਫਲਤਾ’ ਦੱਸਿਆ। ਇਸ ’ਤੇ ਪੈਂਸ ਨੇ ਕਿਹਾ ਕਿ ਟਰੰਪ ਦੀ ਯੋਜਨਾ ਨੇ ਹਜ਼ਾਰਾਂ ਅਮਰੀਕੀਆਂ ਦੀਆਂ ਜਾਨਾਂ ਬਚਾਈਆਂ ਹਨ।

ਹੈਰਿਸ ਨੇ ਰਾਸ਼ਟਰਪਤੀ ਟਰੰਪ ’ਤੇ ਮੁਲਕ ਦੇ ‘ਦੋਸਤਾਂ ਨਾਲ ਧੋਖਾ ਕਰਨ ਅਤੇ ਤਾਨਾਸ਼ਾਹਾਂ ਨੂੰ ਗਲੇ ਲਾਊਣ ਦੇ ਦੋਸ਼ ਲਾਏ। ਊਨ੍ਹਾਂ ਟਰੰਪ ਪ੍ਰਸ਼ਾਸਨ ਦੀ ਵਿਦੇਸ਼ ਨੀਤੀ ਪ੍ਰਤੀ ਇਕਤਰਫ਼ਾ ਪਹੁੰਚ ’ਤੇ ਹਮਲੇ ਕੀਤੇ, ਜਿਸ ਦੇ ਸਿੱਟੇ ਵਜੋਂ ਅਮਰੀਕਾ ਇਰਾਨ ਪਰਮਾਣੂ ਸੰਧੀ ਤੋਂ ਬਾਹਰ ਹੋਇਆ ਅਤੇ ਦੇਸ਼ ਘੱਟ ਸੁਰੱਖਿਅਤ ਹੋਇਆ। ਜਵਾਬ ’ਚ ਪੈਂਸ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਆਪਣੇ ਮਿੱਤਰ ਮੁਲਕਾਂ ਨਾਲ ਡਟ ਕੇ ਖੜ੍ਹਿਆ ਅਤੇ ਜਿਨ੍ਹਾਂ ਮੁਲਕਾਂ ਤੋਂ ਖ਼ਤਰਾ ਹੈ, ਊਨ੍ਹਾਂ ਵਿਰੁੱਧ ਡਟਿਆ ਹੈ। ਪੈਂਸ ਨੇ ਦੋਸ਼ ਲਾਏ ਕਿ ਬਾਇਡਨ ਤੇ ਹੈਰਿਸ ਟੈਕਸ ਵਧਾਊਣਾ ਚਾਹੁੰਦੇ ਹਨ ਅਤੇ ਊਹ 2 ਖ਼ਰਬ ਅਮਰੀਕੀ ਡਾਲਰ ਦੀ ਨਵੀਂ ਗ੍ਰੀਨ ਸੰਧੀ ਹੇਠ ਅਰਥਚਾਰੇ ਨੂੰ ਦਬਾਊਣਾ ਚਾਹੁੰਦੇ ਹਨ।

ਹੈਰਿਸ ਨੇ ਨਵੀਂ ਗ੍ਰੀਨ ਸੰਧੀ ਮੁੱਦੇ ’ਤੇ ਪ੍ਰਸ਼ਨ ਹਟਾ ਦਿੱਤੇ ਪ੍ਰੰਤੂ ਊਨ੍ਹਾਂ ਇਹ ਕਿਹਾ ਕਿ ਸੱਤਾ ਵਿੱਚ ਆਊਣ ’ਤੇ ਬਾਇਡਨ ਵਲੋਂ ਕਦੇ ਵੀ ਟੈਕਸ ਨਹੀਂ ਵਧਾਏ ਜਾਣਗੇ। ਹੈਰਿਸ ਨੇ ਜ਼ੋਰ ਦੇ ਕੇ ਕਿਹਾ ਕਿ ਟਰੰਪ ਪ੍ਰਸ਼ਾਸਨ ਦੀ ਅਗਵਾਈ ਹੇਠ ਅਮਰੀਕਾ ਨੇ ਚੀਨ ਨਾਲ ਆਪਣਾ ਵਪਾਰ ਗੁਆ ਲਿਆ। ਊਨ੍ਹਾਂ ਕਿਹਾ ਕਿ ਅਮਰੀਕਾ ਚੀਨ ਤੋਂ ਵਪਾਰ ਜੰਗ ਹਾਰ ਗਿਆ ਹੈ, ਜਿਸ ਕਾਰਨ ਅਮਰੀਕਾ ਦੀਆਂ ਤਿੰਨ ਲੱਖ ਨੌਕਰੀਆਂ ਚਲੀਆਂ ਗਈਆਂ। ਜਵਾਬ ਵਿੱਚ ਪੈਂਸ ਨੇ ਕਿਹਾ ਕਿ ਬਾਇਡਨ ਕਈ ਦਹਾਕਿਆਂ ਤੋਂ ਚੀਨ ਨੂੰ ਊਤਸ਼ਾਹਿਤ ਕਰ ਰਿਹਾ ਹੈ। ਹੈਰਿਸ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਵਲੋਂ ਜਲਵਾਯੂ ਤਬਦੀਲੀ ’ਤੇ ਪੈਰਿਸ ਸੰਧੀ ਵਿੱਚ ਸ਼ਾਮਲ ਹੋਇਆ ਜਾਵੇਗਾ।

Previous articleਅਫ਼ਗਾਨ ਸ਼ਾਂਤੀ ਪਰਿਸ਼ਦ ਦੇ ਮੁਖੀ ਵੱਲੋਂ ਮੋਦੀ ਨਾਲ ਮੁਲਾਕਾਤ
Next articleਚੀਨ ਨੂੰ ਕੋਵਿਡ-19 ਫੈਲਾਉਣ ਦੀ ਵੱਡੀ ਕੀਮਤ ਤਾਰਨੀ ਪਵੇਗੀ: ਟਰੰਪ