ਹੈਦਰਾਬਾਦ: ਭਾਰਤ-ਆਸਟਰੇਲੀਆ ਮੈਚ ਦੀਆਂ ਟਿਕਟਾਂ ਲਈ ਮਚੀ ਭਗਦੜ, ਚਾਰ ਜ਼ਖ਼ਮੀ

ਹੈਦਰਾਬਾਦ (ਸਮਾਜ ਵੀਕਲੀ) :ਭਾਰਤ ਤੇ ਆਸਟਰੇਲੀਆ ਵਿਚਾਲੇ ਇੱਥੇ 25 ਸਤੰਬਰ ਨੂੰ ਖੇਡੇ ਜਾਣ ਵਾਲੇ ਤੀਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਦੀਆਂ ਟਿਕਟਾਂ ਖਰੀਦਣ ਲਈ ਜਿਮਖਾਨਾ ਮੈਦਾਨ ’ਤੇ ਅੱਜ ਭਗਦੜ ਮੱਚ ਗਈ ਜਿਸ ਵਿਚ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਹਾਲਾਤ ਕਾਬੂ ਹੇਠ ਕਰਨ ਲਈ ਪੁਲੀਸ ਨੂੰ ਲਾਠੀਚਾਰਜ ਵੀ ਕਰਨਾ ਪਿਆ ਹੈ। ਪੁਲੀਸ ਨੇ ਦੱਸਿਆ ਕਿ ਮੈਚ ਦੀ ਟਿਕਟ ਖਰੀਦਣ ਲਈ ਹੋਈ ਧੱਕਾ-ਮੁੱਕੀ ਕਾਰਨ ਕੁਝ ਲੋਕ ਬੇਚੈਨੀ ਮਹਿਸੂਸ ਕਰਨ ਲੱਗੇ ਜਿਨ੍ਹਾਂ ’ਚ ਕੁਝ ਮਹਿਲਾਵਾਂ ਵੀ ਸ਼ਾਮਲ ਸਨ। ਇਨ੍ਹਾਂ ’ਚੋਂ ਕੁਝ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਉਨ੍ਹਾਂ ਦੀ ਹਾਲਤ ਸਥਿਰ ਹੈ।

ਮੈਚ ਦੀਆਂ ਟਿਕਟਾਂ ਖਰੀਦਣ ਲਈ ਸੈਂਕੜੇ ਕ੍ਰਿਕਟ ਪ੍ਰੇਮੀ ਜਿਮਖਾਨਾ ਮੈਦਾਨ ’ਤੇ ਪਹੁੰਚੇ ਹੋਏ ਸਨ ਤੇ ਪੁਲੀਸ ਨੂੰ ਸਥਿਤੀ ਨਾਲ ਨਜਿੱਠਣ ਲਈ ਕਾਫ਼ੀ ਮੁਸ਼ੱਕਤ ਕੀਤੀ ਹੈ। ਪੁਲੀਸ ਨੇ ਦੱਸਿਆ ਕਿ ਅੱਜ ਵੱਡੀ ਗਿਣਤੀ ’ਚ ਕ੍ਰਿਕਟ ਪ੍ਰੇਮੀ ਮੈਚ ਦੀਆਂ ਟਿਕਟਾਂ ਖਰੀਦਣ ਲਈ ਇੱਥੇ ਪਹੁੰਚੇ ਹੋਏ। ਉਨ੍ਹਾਂ ਦੱਸਿਆ ਕਿ ਕੁਝ ਵਿਅਕਤੀਆਂ ਵੱਲੋਂ ਕਾਨੂੰਨ ਦੀ ਉਲੰਘਣਾ ਕੀਤੇ ਜਾਣ ਕਾਰਨ ਇੱਥੇ ਭਗਦੜ ਮੱਚ ਗਈ ਤੇ ਪੁਲੀਸ ਨੂੰ ਹਾਲਾਤ ਕਾਬੂ ਹੇਠ ਕਰਨ ਤੇ ਭੀੜ ਨੂੰ ਖਿੰਡਾਉਣ ਲਈ ਹਲਕਾ ਲਾਠੀਚਾਰਜ ਵੀ ਕਰਨਾ ਪਿਆ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਪੀ: ਬਿਜਲੀ ਤੇ ਮਕਾਨ ਡਿੱਗਣ ਦੀਆਂ ਘਟਨਾਵਾਂ ਵਿੱਚ 4 ਬੱਚਿਆਂ ਸਣੇ 10 ਮੌਤਾਂ, 11 ਜ਼ਖ਼ਮੀ
Next articleਫੋਰਟਿਸ ਦੇ ਸਾਬਕਾ ਪ੍ਰਮੋਟਰਾਂ ਮਾਲਵਿੰਦਰ ਅਤੇ ਸ਼ਿਵਇੰਦਰ ਨੂੰ ਛੇ ਮਹੀਨੇ ਦੀ ਸਜ਼ਾ