ਮੁੰਬਈ (ਸਮਾਜਵੀਕਲੀ): ਐਥੀਕਲ ਹੈਕਰਾਂ ਦੇ ਇਕ ਗਰੁੱਪ ਨੇ ਅੱਜ ਦਾਅਵਾ ਕੀਤਾ ਹੈ ਕਿ ‘ਬੀਐਚਆਈਐਮ ਐਪ’ (ਭੀਮ ਐਪ) ਵਿਚ ਇਕ ਖ਼ਾਮੀ ਹੈ ਜੋ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਇਸ ਦਾਅਵੇ ਦਾ ਸਰਕਾਰੀ ਕਾਰਪੋਰੇਸ਼ਨ ਐੱਨਪੀਸੀਆਈ ਨੇ ਖੰਡਨ ਕੀਤਾ ਹੈ ਜੋ ਛੋਟੇ ਪੱਧਰ ਦੀ ਅਦਾਇਗੀ ਐਪਸ ਦੀ ਨਿਗਰਾਨੀ ਕਰ ਰਹੀ ਹੈ।
‘ਵੀਪੀਐਨਮੈਂਟਰ’ ਇਕ ਵੱਡੀ ਵਰਚੁਅਲ ਪ੍ਰਾਈਵੇਟ ਨੈੱਟਵਰਕ ਸਮੀਖਿਆ ਵੈੱਬਸਾਈਟ ਹੈ। ਇਸ ਦਾ ਕਹਿਣਾ ਹੈ ਕਿ ਪੇਅਮੈਂਟ ਐਪ ‘ਭੀਮ’ ਵਿਚੋਂ ‘ਡੇਟਾ ਲੀਕ’ ਹੋ ਰਿਹਾ ਹੈ। ਹੈਕਰਾਂ ਮੁਤਾਬਕ ਸੀਐੱਸੀ/ਭੀਮ (ਭਾਰਤ ਇੰਟਰਫੇਸ ਫਾਰ ਮਨੀ) ਖ਼ਪਤਕਾਰਾਂ ਦਾ ਡੇਟਾ ਲੀਕ ਹੋਣ ਤੋਂ ਬਚਾ ਸਕਦਾ ਸੀ ਜੇ ਉਨ੍ਹਾਂ ਸੁਰੱਖਿਆ ਸਬੰਧੀ ਕੁਝ ਮੁੱਢਲੇ ਕਦਮ ਚੁੱਕੇ ਹੁੰਦੇ। ਇਨ੍ਹਾਂ ਦਾ ਦਾਅਵਾ ਹੈ ਕਿ ਵੱਡੀ ਗਿਣਤੀ ਬੇਹੱਦ ਸੰਵੇਦਨਸ਼ੀਲ ਵਿੱਤੀ ਡੇਟਾ ਜੋ ਕਿ ‘ਭੀਮ’ ਨਾਲ ਜੁੜਿਆ ਹੋਇਆ ਹੈ, ਲੀਕ ਹੋ ਰਿਹਾ ਹੈ।