ਹੁੱਡਾ ਨੇ ਰਾਹੁਲ ਨੂੰ ਸੌਂਪਿਆ ਕੌਮੀ ਸੁਰੱਖਿਆ ਬਾਰੇ ਦਸਤਾਵੇਜ਼

ਮਕਬੂਜ਼ਾ ਕਸ਼ਮੀਰ ਵਿਚ 2016 ਨੂੰ ਸੱਤ ਅਤਿਵਾਦੀ ਟਿਕਾਣਿਆਂ ’ਤੇ ਭਾਰਤੀ ਸੈਨਾ ਵੱਲੋਂ ਕੀਤੀ ਗਈ ਸਰਜੀਕਲ ਸਟਰਾਈਕ ਦੇ ਮੁੱਖ ਨਿਰਮਾਤਾ ਲੈਫਟੀਨੈਂਟ ਜਨਰਲ (ਰਿਟਾਇਰਡ) ਡੀਐੱਸ ਹੁੱਡਾ ਨੇ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਕੌਮੀ ਸੁਰੱਖਿਆ ਬਾਰੇ ਦਸਤਾਵੇਜ਼ ਸੌਂਪੇ ਹਨ। ਇਕ ਮਹੀਨਾ ਪਹਿਲਾਂ ਕਾਂਗਰਸ ਪ੍ਰਧਾਨ ਨੇ ਸ੍ਰੀ ਹੁੱਡਾ ਦੀ ਅਗਵਾਈ ਹੇਠ ਟਾਸਕ ਫੋਰਸ ਦਾ ਗਠਨ ਕੀਤਾ ਸੀ ਤੇ ਉਨ੍ਹਾਂ ਨੂੰ ਦ੍ਰਿਸ਼ਟੀ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ ਸੀ। ਕਾਂਗਰਸ ਪ੍ਰਧਾਨ ਨੇ ਸਾਬਕਾ ਆਰਮੀ ਕਮਾਂਡਰ ਸ੍ਰੀ ਹੁੱਡਾ ਦੀ ਡਿਊਟੀ ਕੌਮੀ ਸੁਰੱਖਿਆ ਬਾਰੇ ਦ੍ਰਿਸ਼ਟੀ ਪੱਤਰ ਜਾਰੀ ਕਰਨ ਲਈ ਬਣਾਈ ਟੀਮ ਦੇ ਮੁਖੀ ਵਜੋਂ ਲਾਈ ਸੀ। ਇਸ ਸਬੰਧੀ ਰਾਹੁਲ ਗਾਂਧੀ ਨੇ ਟਵੀਟ ਕੀਤਾ, ‘‘ਲੈਫਟੀਨੈਂਟ ਜਨਰਲ (ਰਿਟਾਇਰਡ) ਡੀਐੱਸ ਹੁੱਡਾ ਤੇ ਉਨ੍ਹਾਂ ਦੀ ਟੀਮ ਨੇ ਭਾਰਤ ਦੀ ਸੁਰੱਖਿਆ ਸਬੰਧੀ ਇਕ ਰਿਪੋਰਟ ਅੱਜ ਮੈਨੂੰ ਸੌਂਪੀ ਹੈ। ਸਭ ਤੋਂ ਪਹਿਲਾਂ ਇਸ ਰਿਪੋਰਟ ਬਾਰੇ ਕਾਂਗਰਸ ਪਾਰਟੀ ਦੇ ਆਗੂਆਂ ਨਾਲ ਵਿਚਾਰ ਵਟਾਂਦਰਾ ਤੇ ਬਹਿਸ ਕੀਤੀ ਜਾਵੇਗੀ।’’ ਰਾਹੁਲ ਗਾਂਧੀ ਨੇ ਸ੍ਰੀ ਹੁੱਡਾ ਤੇ ਉਨ੍ਹਾਂ ਦੀ ਟੀਮ ਦਾ ਇਸ ਕਾਰਜ ਲਈ ਧੰਨਵਾਦ ਕੀਤਾ ਹੈ।
ਰਾਹੁਲ ਗਾਂਧੀ ਨੂੰ ਮਿਲਣ ਤੋਂ ਬਾਅਦ ਸ੍ਰੀ ਹੁੱਡਾ ਨੇ ਕਿਹਾ, ‘‘ ਕਾਂਗਰਸ ਪ੍ਰਧਾਨ ਨੇ ਕੌਮੀ ਸੁਰੱਖਿਆ ਲਈ ਟਾਸਕ ਫੋਰਸ ਦਾ ਗਠਨ ਕੀਤਾ ਸੀ, ਜਿਸ ਦਾ ਮੁਖੀ ਮੈਨੂੰ ਬਣਾਇਆ ਗਿਆ ਸੀ। ਮੈਂ ਕੌਮੀ ਸੁਰੱਖਿਆ ਬਾਰੇ ਦਸਤਾਵੇਜ਼ ਬਣਾਇਆ, ਜੋ ਅੱਜ ਰਾਹੁਲ ਗਾਂਧੀ ਨੂੰ ਸੌਂਪ ਦਿੱਤਾ ਹੈ।

Previous articleਹਵਾਲਾ ਰਾਸ਼ੀ ਮਾਮਲਾ: ਪਾਦਰੀ ਵੱਲੋਂ ਖੰਨਾ ਪੁਲੀਸ ’ਤੇ ਗੰਭੀਰ ਦੋਸ਼
Next articleਤਰਨ ਤਾਰਨ: ਦਰਸ਼ਨੀ ਡਿਉਢੀ ਢਾਹੁਣ ’ਤੇ ਸਥਿਤੀ ਤਣਾਅਪੂਰਨ