ਹੁਸ਼ਿਆਰਪੁਰ ਜ਼ਿਲ੍ਹੇ ਵਿਚ ਕੁੱਲ 1173 ਸਰਕਾਰੀ ਐਲੀਮੈਂਟਰੀ ਸਕੂਲ ਵਿੱਚੋਂ 39 ਸਕੂਲ ਬਿਨਾਂ ਅਧਿਆਪਕਾਂ ਦੇ ਹੀ ਚੱਲ ਰਹੇ ਹਨ ਅਤੇ ਇਨ੍ਹਾਂ ਸਕੂਲਾਂ ਵਿੱਚ ਹੋਰਨਾਂ ਸਕੂਲਾਂ ਨਾਲ ਐਡਜਸਟਮੈਂਟ ਕਰਕੇ ਡੰਗ ਟਪਾਇਆ ਜਾ ਰਿਹਾ ਹੈ। 234 ਸਕੂਲ ਅਜਿਹੇ ਹਨ ਜਿਨ੍ਹਾਂ ਵਿੱਚ ਕੇਵਲ ਇੱਕ-ਇੱਕ ਅਧਿਆਪਕ ਹੈ। ਇਸ ਦਾ ਖੁਲਾਸਾ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਵੱਲੋਂ ਲੋਕ ਸੂਚਨਾ ਅਧਿਕਾਰ ਐਕਟ ਰਾਹੀਂ ਹਾਸਲ ਕੀਤੀ ਜਾਣਕਾਰੀ ਤੋਂ ਹੋਇਆ ਹੈ।ਸ੍ਰੀ ਧੀਮਾਨ ਨੇ ਦੱਸਿਆ ਕਿ ਹੁਸ਼ਿਆਰਪੁਰ ਦੇ ਬਲਾਕ-1 ਏ ਦੇ 57 ਸਕੂਲਾਂ ਵਿੱਚੋਂ ਇੱਕ ਬਿਨਾਂ ਅਧਿਆਪਕ ਦੇ ਅਤੇ 9 ਸਕੂਲਾਂ ਵਿੱਚ ਇੱਕ-ਇੱਕ ਅਧਿਆਪਕ ਹੈ। ਇਸ ਬਲਾਕ ਵਿੱਚ ਜੇਬੀਟੀ ਟੀਚਰਾਂ ਦੀਆਂ ਮਨਜ਼ੂਰਸ਼ੁਦਾ 148 ਪੋਸਟਾਂ ਵਿੱਚੋਂ 53 ਖਾਲੀ ਹਨ। ਸੈਂਟਰ ਹੈੱਡ ਟੀਚਰ ਦੀਆਂ 6 ਪੋਸਟਾਂ ਖਾਲੀ ਹਨ। ਹੁਸ਼ਿਆਰਪੁਰ ਦੇ ਬਲਾਕ-1 ਬੀ ਵਿੱਚ 8 ਸਕੂਲ ਇੱਕ-ਇੱਕ ਅਧਿਆਪਕ ਵਾਲੇ ਹਨ। ਜੇਬੀਟੀ ਟੀਚਰਾਂ ਦੀਆਂ 215 ਮਨਜ਼ੂਰਸ਼ੁਦਾ ਪੋਸਟਾਂ ਵਿੱਚੋਂ 69 ਖਾਲੀ ਹਨ। ਇਸੇ ਤਰ੍ਹਾਂ ਹੈੱਡ ਟੀਚਰ ਦੀਆਂ 43 ਵਿੱਚੋਂ 2 ਖਾਲੀ ਹਨ। ਹੁਸ਼ਿਆਰਪੁਰ ਦੇ ਬਲਾਕ-2 ਏ ਵਿੱਚ 9 ਸਕੂਲ ਬਿਨਾਂ ਅਧਿਆਪਕ ਦੇ ਹਨ। ਜੇਬੀਟੀ ਟੀਚਰਾਂ ਦੀਆਂ 53 ਪੋਸਟਾਂ ਖਾਲੀ ਹਨ। ਇਸੇ ਤਰ੍ਹਾਂ ਸੈਂਟਰ ਹੈੱਡ ਟੀਚਰਾਂ ਦੀਆਂ 7 ਵਿੱਚੋਂ 3 ਖਾਲੀ ਅਤੇ ਹੈੱਡ ਟੀਚਰਾਂ ਦੀਆਂ 44 ਵਿੱਚੋਂ 11 ਖਾਲੀ ਹਨ। ਹੁਸ਼ਿਆਰਪੁਰ ਦੇ ਬਲਾਕ-2 ਬੀ ਵਿੱਚ 6 ਸਕੂਲ ਇੱਕ-ਇੱਕ ਅਧਿਆਪਕ ਵਾਲੇ ਹਨ। ਜੇਬੀਟੀ ਟੀਚਰਾਂ ਦੀਆਂ 186 ਮਨਜ਼ੂਰਸ਼ੁਦਾ ਪੋਸਟਾਂ ਵਿੱਚੋਂ 54 ਖਾਲੀ ਹਨ। ਇਸੇ ਤਰ੍ਹਾਂ ਹੈੱਡ ਟੀਚਰਾਂ ਦੀਆਂ 38 ਵਿੱਚੋਂ 9 ਖਾਲੀ ਹਨ।ਬਲਾਕ ਬੁੱਲ੍ਹੋਵਾਲ ਵਿੱਚ 17 ਸਕੂਲ ਇੱਕ-ਇੱਕ ਅਧਿਆਪਕ ਵਾਲੇ ਹਨ। 4 ਸਕੂਲ ਬਿਨ੍ਹਾਂ ਅਧਿਆਪਕਾਂ ਦੇ ਹਨ। ਜੇਬੀਟੀ ਟੀਚਰਾਂ ਦੀਆਂ 128 ਮਨਜ਼ੂਰਸ਼ੁਦਾ ਪੋਸਟਾਂ ਵਿੱਚੋਂ 56 ਖਾਲੀ ਹਨ। ਇਸੇ ਤਰ੍ਹਾਂ ਸੈਂਟਰ ਹੈੱਡ ਟੀਚਰਾਂ ਦੀਆਂ 7 ਵਿੱਚੋਂ 1 ਖਾਲੀ ਅਤੇ ਹੈੱਡ ਟੀਚਰਾਂ ਦੀਆਂ 45 ਵਿੱਚੋਂ 18 ਸੀਟਾਂ ਖਾਲੀ ਹਨ। ਬਲਾਕ ਟਾਂਡਾ ਵਿੱਚ 19 ਸਕੂਲ ਇੱਕ-ਇੱਕ ਅਧਿਆਪਕ ਵਾਲੇ ਹਨ। 10 ਸਕੂਲ ਬਿਨਾਂ ਅਧਿਆਪਕਾਂ ਦੇ ਹਨ। ਜੇਬੀਟੀ ਟੀਚਰਾਂ ਦੀਆਂ 154 ਮਨਜ਼ੂਰਸ਼ੁਦਾ ਪੋਸਟਾਂ ਵਿੱਚੋਂ 77 ਖਾਲੀ ਹਨ। ਇਸੇ ਤਰ੍ਹਾਂ ਸੈਂਟਰ ਹੈੱਡ ਟੀਚਰਾਂ ਦੀਆਂ 7 ਵਿੱਚੋਂ 3 ਖਾਲੀ ਅਤੇ ਹੈੱਡ ਟੀਚਰਾਂ ਦੀਆਂ 41 ਵਿੱਚੋਂ 19 ਖਾਲੀ ਹਨ। ਬਲਾਕ ਟਾਂਡਾ-2 ਵਿੱਚ 11 ਸਕੂਲ ਇੱਕ-ਇੱਕ ਅਧਿਆਪਕ ਵਾਲੇ ਹਨ। 3 ਸਕੂਲ ਬਿਨਾਂ ਅਧਿਆਪਕ ਦੇ ਹਨ। ਜੇਬੀਟੀ ਟੀਚਰਾਂ ਦੀਆਂ 158 ਮਨਜ਼ੂਰਸ਼ੁਦਾ ਪੋਸਟਾਂ ਵਿੱਚੋਂ 82 ਖਾਲੀ ਹਨ। ਇਸੇ ਤਰ੍ਹਾਂ ਹੈੱਡ ਟੀਚਰਾਂ ਦੀਆਂ 40 ਵਿੱਚੋਂ 15 ਖਾਲੀ ਹਨ। ਬਲਾਕ ਦਸੂਹਾ-1 ਵਿੱਚ 15 ਸਕੂਲ ਇੱਕ-ਇੱਕ ਅਧਿਆਪਕ ਵਾਲੇ ਹਨ। ਇਕ ਸਕੂਲ ਬਿਨ੍ਹਾਂ ਅਧਿਆਪਕ ਦੇ ਹੈ। ਜੇਬੀਟੀ ਟੀਚਰਾਂ ਦੀਆਂ 156 ਮਨਜ਼ੂਰਸ਼ੁਦਾ ਪੋਸਟਾਂ ਵਿਚੋਂ 56 ਖਾਲੀ ਹਨ।ਦਸੂਹਾ ਬਲਾਕ-2 ਵਿੱਚ 4 ਸਕੂਲ ਇੱਕ-ਇੱਕ ਅਧਿਆਪਕ ਵਾਲੇ ਹਨ। ਜੇਬੀਟੀ ਟੀਚਰਾਂ ਦੀਆਂ 168 ਮਨਜ਼ੂਰਸ਼ੁਦਾ ਪੋਸਟਾਂ ਵਿੱਚੋਂ 52 ਖਾਲੀ ਹਨ। ਇਸੇ ਤਰ੍ਹਾਂ ਸੈਂਟਰ ਹੈਡ ਟੀਚਰਾਂ ਦੀਆਂ 7 ਵਿੱਚੋਂ 2 ਖਾਲੀ ਅਤੇ ਹੈੱਡ ਟੀਚਰਾਂ ਦੀਆਂ 46 ਵਿੱਚੋਂ 22 ਖਾਲੀ ਹਨ। ਬਲਾਕ ਮੁਕੇਰੀਆਂ-1 ਵਿੱਚ ਜੇਬੀਟੀ ਟੀਚਰਾਂ ਦੀਆਂ 147 ਮਨਜ਼ੂਰਸ਼ੁਦਾ ਪੋਸਟਾਂ ਵਿੱਚੋਂ 19 ਖਾਲੀ ਹਨ। ਇਸੇ ਤਰ੍ਹਾਂ ਸੈਂਟਰ ਹੈੱਡ ਟੀਚਰਾਂ ਦੀਆਂ 9 ਵਿੱਚੋਂ 5 ਖਾਲੀ ਅਤੇ ਹੈੱਡ ਟੀਚਰਾਂ ਦੀਆਂ 41 ਵਿੱਚੋਂ 21 ਖਾਲੀ ਹਨ। ਮੁਕੇਰੀਆਂ-2 ਵਿੱਚ 6 ਸਕੂਲ ਇੱਕ-ਇੱਕ ਅਧਿਆਪਕ ਵਾਲੇ ਹਨ। 6 ਸਕੂਲ ਬਿਨ੍ਹਾਂ ਅਧਿਆਪਕ ਦੇ ਹਨ। ਜੇਬੀਟੀ ਟੀਚਰਾਂ ਦੀਆਂ 151 ਮਨਜ਼ੂਰਸ਼ੁਦਾ ਪੋਸਟਾਂ ਵਿੱਚੋਂ 55 ਖਾਲੀ ਹਨ। ਇਸੇ ਤਰ੍ਹਾਂ ਸੈਂਟਰ ਹੈੱਡ ਟੀਚਰਾਂ ਦੀਆਂ 7 ਵਿਚੋਂ 6 ਖਾਲੀ ਅਤੇ ਹੈੱਡ ਟੀਚਰਾਂ ਦੀਆਂ 44 ਵਿੱਚੋਂ 26 ਖਾਲੀ ਹਨ। ਬਲਾਕ ਤਲਵਾੜਾ ਵਿੱਚ 15 ਸਕੂਲ ਬਿਨ੍ਹਾਂ ਅਧਿਆਪਕ ਦੇ ਅਤੇ 4 ਸਕੂਲਾਂ ਵਿੱਚ ਇੱਕ-ਇੱਕ ਅਧਿਆਪਕ ਹੈ। ਬਲਾਕ ਭੂੰਗਾ ਦੇ 8 ਸਕੂਲਾਂ ਵਿੱਚ ਇੱਕ-ਇੱਕ ਅਧਿਆਪਕ ਹੈ। ਮਾਹਿਲਪੁਰ-1 ਵਿੱਚ 4 ਸਕੂਲ ਬਿਨਾਂ ਅਧਿਆਪਕ ਦੇ ਅਤੇ 28 ਸਕੂਲਾਂ ਵਿੱਚ ਇੱਕ-ਇੱਕ ਅਧਿਆਪਕ ਹੈ। ਮਾਹਿਲਪੁਰ-2 ਵਿੱਚ 2 ਸਕੂਲ ਬਿਨ੍ਹਾਂ ਅਧਿਆਪਕ ਦੇ ਅਤੇ 28 ਸਕੂਲਾਂ ਵਿੱਚ ਇੱਕ-ਇੱਕ ਅਧਿਆਪਕ ਹੈ। ਗੜ੍ਹਸ਼ੰਕਰ-1 ਵਿੱਚ 2 ਸਕੂਲ ਬਿਨਾਂ ਅਧਿਆਪਕ ਦੇ ਅਤੇ 29 ਸਕੂਲਾਂ ਵਿੱਚ ਇੱਕ-ਇੱਕ ਅਧਿਆਪਕ ਹੈ। ਗੜ੍ਹਸ਼ੰਕਰ-2 ਵਿੱਚ 2 ਸਕੂਲ ਬਿਨਾਂ ਅਧਿਆਪਕ ਦੇ ਅਤੇ 20 ਸਕੂਲਾਂ ਵਿੱਚ ਇੱਕ-ਇੱਕ ਅਧਿਆਪਕ ਹੈ। ਹਾਜੀਪੁਰ ਵਿੱਚ 1 ਸਕੂਲ ਬਿਨ੍ਹਾਂ ਅਧਿਆਪਕ ਦੇ ਅਤੇ 7 ਸਕੂਲਾਂ ਵਿੱਚ ਇੱਕ-ਇੱਕ ਅਧਿਆਪਕ ਹਨ। ਸ੍ਰੀ ਧੀਮਾਨ ਨੇ ਕਿਹਾ ਕਿ ਸਰਕਾਰ ਵਲੋਂ ਅਧਿਆਪਕਾਂ ਦੀਆਂ ਪੋਸਟਾਂ ਨੂੰ ਖਾਲੀ ਰੱਖ ਕੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਕੀਤਾ ਜਾ ਰਿਹਾ ਹੈ।ਟਰੀ ਸਕੂਲ
INDIA ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਬਿਨਾਂ ਅਧਿਆਪਕਾਂ ਦੇ ਚੱਲ ਰਹੇ ਨੇ 39 ਐਲੀਮੈਂਟਰੀ ਸਕੂਲ