ਹੁਸ਼ਿਆਰਪੁਰ ਜ਼ਿਲ•ੇ ਵਿੱਚ 97 ਪਾਜੇਟਿਵ ਮਰੀਜ਼, 4 ਦੀ ਹੋਈ ਮੌਤ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ  ਵਿਆਕਤੀਆਂ ਦੇ 1722 ਨਵੇਂ ਸੈਂਪਲ ਲੈਣ  ਨਾਲ ਅਤੇ 989 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਨਾਲ 97 ਪਾਜੇਟਿਵ ਮਰੀਜਾਂ ਦੇ ਨਵਂੇ ਕੇਸ ਆਏ ਹਨ। ਜ਼ਿਲ•ੇ ਵਿੱਚ ਕੋਵਿਡ 19 ਦੇ ਕੁੱਲ ਸੈਂਪਲਾਂ ਦੀ ਗਿਣਤੀ 70542 ਹੋ ਗਈ ਹੈ। ਲੈਬ ਤਂੋ ਪ੍ਰਾਪਤ ਰਿਪੋਰਟਾਂ ਅਨੁਸਾਰ 66417 ਸਂੈਪਲ  ਨੈਗਟਿਵ,  ਜਦ ਕਿ 2045 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ , 106 ਸੈਂਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 70 ਹੈ।।ਐਕਟਿਵ ਕੇਸਾਂ ਦੀ ਗਿਣਤੀ 717 ਹੈ , ਤੇ 1551  ਮਰੀਜ਼ ਠੀਕ ਹੋ ਕਿ ਆਪਣੇ ਘਰ ਜਾ ਚੁੱਕੇ ਹਨ ।

ਸਿਵਲ ਸਰਜਨ ਡਾ. ਜਸਬੀਰ ਸਿੰਘ  ਨੇ ਇਹ ਵੀ ਦੱਸਿਆ ਕਿ ਅੱਜ ਦੇ 97 ਕੇਸ ਜਿੰਨ•ਾਂ ਵਿੱਚ ਹੁਸ਼ਿਆਰਪੁਰ ਸ਼ਹਿਰ ਨਾਲ 24, ਗੜ•ਸ਼ੰਕਰ , ਮੁਕੇਰੀਆਂ ਅਤੇ ਦਸੂਹਾ ਸ਼ਹਿਰੀ ਖੇਤਰ ਨਾਲ ਸਬੰਧਿਤ 21 ਕੇਸ ਜਦਕਿ ਬਾਕੀ 52 ਕੇਸ ਦਿਹਾਤੀ ਸਿਹਤ ਸੰਸਥਾਵਾਂ ਨਾਲ ਸਬੰਧਿਤ ਹਨ ।  ਇਸ ਤੋਂ ਇਲਾਵਾ 4  ਮੌਤਾਂ  ਹੋਈਆਂ ਹਨ ਇਕ ਵਿਆਕਤੀ 59 ਸਾਲ ਵਾਸੀ ਚੱਕ ਸਾਦੂ ਜੌਹਲ ਹਸਪਤਾਲ ਜਲੰਧਰ ਜੇਰੇ (2)70 ਸਾਲਾ ਵਿਅਕਤੀ ਵਾਸੀ ਪੁਆਰ ਮੁਕੇਰੀਆਂ ਜੇਰੇ ਇਲਾਜ ਅਮਨਦੀਪ ਹਸਪਤਾਲ ਪਠਾਨਕੋਟ. (3) 65 ਸਾਲਾ ਔਰਤ ਵਾਸੀ ਗੋਰੀਆਂ  ਐਮ ਐਚ ਜਲੰਧਰ ( 4) 76 ਸਾਲਾ ਵਿਆਕਤੀ ਗੁਰੂ ਨਾਨਕ ਐਵਨਿਊ ਫਹਿਤਗੜ• ਹੁਸ਼ਿਆਰਪੁਰ  ਜੇਰੇ ਇਲਾਜ ਗੁਰੂ ਨਾਨਕ ਦੇਵ ਹਸਪਤਾਲ ਅਮ੍ਰਿੰਤਸਰ  ਸੀ , ਇਹ ਚਾਰੇ ਮਰੀਜ ਕੋਰੋਨਾ ਪਾਜੇਟਿਵ ਸੀ ।

ਉਹਨਾਂ ਲੋਕਾਂ ਨੂੰ ਇਹ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫੈਲਾਅ ਨੂੰ ਰੋਕਣ ਲਈ ਸਾਨੂੰ ਆਪਣੀ ਸਂੈਪਲਿੰਗ ਨਜ਼ਦੀਕੀ ਸਿਹਤ ਸੰਸਥਾ ਤੋਂ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।

Previous articleਜੇ ਮੈਂ ਹੁੰਦਾ ਪੰਛੀ
Next articleਸ਼ਹਿਰ ਦੀ ਮਸ਼ਹੂਰ ਦੁਕਾਨ ਬੂਬੂ ਮੀਟ ਚਾਵਲ ਤੇ ਛਾਪੇਮਾਰੀ , 3 ਸੈਂਪਲ ਵੀ ਲਏ