ਹੁਸ਼ਿਆਰਪਰ (ਸਮਾਜਵੀਕਲੀ) : ਫਲੂ ਵਰਗੇ ਸ਼ੱਕੀ ਲੱਛਣਾ ਦੇ 301 ਨਵੇ ਸੈਪਲ ਲੈਣ ਨਾਲ ਜਿਲੇ ਵਿੱਚ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 15602 ਹੋ ਗਈ ਹੈ ਅਤੇ ਲੈਬ ਤੇ ਪ੍ਰਾਪਤ ਰਿਪੋਟਾਂ ਅਨੁਸਾਰ 14653 ਸੈਪਲ ਨੈਗਟਿਵ ਅਤੇ 745 ਸੈਪਲਾਂ ਦੀ ਰਿਪੋਟ ਦਾ ਇਨੰਤਜਾਰ ਹੈ । 29 ਸੈਪਲ ਇੰਨਵੈਲਡ ਹਨ ।
ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਹੁਸ਼ਿਆਰਪੁਰ ਦੇ ਐਸ ਡੀ ਐਮ ਸ੍ਰੀ ਅਮਿਤ ਮਹਾਜਨ ਅਤੇ ਮਿਉਸੀਪਲ ਕਾਰੋਪੋਰੇਸ਼ਨ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਦੋਨਾ ਦੀ ਟਿਰੂਨਿਟ ਮਸ਼ੀਨ ਨਾਲ ਸਿਵਲ ਹਸਪਤਾਲ ਵਿੱਚ ਸੈਪਲ ਲਏ ਸਨ ਦੋਨੇ ਹੀ ਪਾਜੇਟਿਵ ਆਏ ਹਨ ।
ਕਲ ਮਿਉਸੀਪਲ ਕਾਰੋਪਰੇਸ਼ਨ ਅਤੇ ਐਸ ਡੀ ਐਮ ਦਫਤਰ ਦੇ ਮੁਲਾਜਮਾ ਦੇ ਸੈਪਲ ਲਏ ਜਾਣਗੇ ਹੁਸ਼ਿਆਰਪੁਰ ਦੇ ਸੈਪਲ ਲਏ ਸਨ ਜਿਲੇ ਨਾਲ ਸਬੰਧਿਤ ਬਲਾਕ ਚੱਕੋਵਾਲ ਦੇ 25 ਸਾਲਾ ਵਿਆਕਤੀ ਜੋ ਪੁਲਿਸ ਕਸਟਡੀ ਵਿੱਚ ਹੈ ਅਤੇ ਮੁਕੇਰੀਆ ਸਬ ਡਿਵੀਜਨ ਨਾਲ ਸਬਧਿਤ 25 ਸਾਲਾ ਪ੍ਰਾਈਵੇਟ ਹਸਪਤਾਲ ਵਿੱਚ ਕੰਮ ਕਰਨ ਵਾਲੀ ਨਰਸ ਦਾ ਜਲੇੰਧਰ ਤੋ ਕੋਰੋਨਾ ਪਾਜੇਟਿਵ ਰਿਪੋਟ ਆਈ ਹੈ ਅਤੇ ਇਹ ਦੋਨੋ ਜਲੇਧਰ ਵਿਖੇ ਕੋਵਿਡ ਕੇਅਰ ਸੈਟਰ ਵਿਖੇ ਜੇਰੇ ਇਲਾਜ ਹਨ ।
ਇਸ ਨਾਲ ਜਿਲੇ ਦੇ ਕੁਲ ਪਾਜੇਟਿਵ ਕੇਸਾਂ ਦੀ ਗਿਣਤੀ 193 ਹੋ ਗਈ ਹੈ । ਜਿਲੇ ਵਿੱਚ 7 ਮੌਤਾ , ਅਤੇ 171 ਮਰੀਜ ਠੀਕ ਹੋ ਚੁਕੇ ਹਨ । ਸਿਹਤ ਸਲਾਹ ਸੰਬਧੀ ਉਹਨਾਂ ਲੋਕਾਂ ਘਰ ਤੋ ਬਾਹਰ ਨਿਕਲਣ ਸਮੇ ਮੂੰਹ ਤੇ ਮਾਸਿਕ ਲਗਾਉਣ ਸਮਾਜਿਕ ਦੂਰੀ ਰੱਖਣ , ਗਰਭਵਤੀ ਔਰਤਾਂ ਤੇ 10 ਸਾਲ ਤੱਕ ਦੇ ਬੱਚਿਆ ਨੂੰ ਘਰ ਵਿੱਚ ਹੀ ਰਹਿਣ ਦੀ ਸਲਾਹ ਦਿੰਦੇ ਹੋਏ ਇਸ ਬਿਮਾਰੀ ਦੇ ਸਮਾਜਿਕ ਫਲਾਅ ਨੂੰ ਰੋਕਣ ਵਿੱਚ ਆਪਣਾ ਸਹਿਯੋਗ ਦੇਣ ਲਈ ਕਿਹਾ ।