ਹੁਸ਼ਿਆਰਪੁਰ ਜਿਲੇ ਵਿੱਚ 68 ਪਾਜੇਟਿਵ ਮਰੀਜ ,ਗਿਣਤੀ ਹੋਈ 1452, 3 ਮੌਤਾਂ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  ਵਿਆਕਤੀਆਂ ਦੇ 824ਨਵੇ ਸੈਪਲ ਲੈਣ  ਨਾਲ ਅਤੇ 1405 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 68 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 1452 ਹੋ ਗਈ ਹੈ ।

ਜਿਲੇ ਵਿੱਚ ਕੋਵਿਡ 19 ਦੇ ਕੁੱਲ ਸੈਪਲਾਂ ਦੀ ਗਿਣਤੀ 56788 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 53522 ਸੈਪਲ  ਨੈਗਟਿਵ,  ਜਦ ਕਿ 1831 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 80 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 39 ਹੈ । ਐਕਟਿਵ ਕੇਸਾ ਦੀ ਗਿਣਤੀ 429 ਹੈ , ਤੇ 984  ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ । ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ 68 ਕੇਸ ਹੁਸ਼ਿਆਰਪੁਰ ਕੇਸ ਵੱਖ ਵੱਖ ਸਿਹਤ ਬਲਾਕਾਂ ਨਾਲ ਸਬੰਧਿਤ  ਹਨ , ਹੁਸ਼ਿਆਰਪੁਰ  ਸ਼ਹਿਰ 27 , ਚੱਕੋਵਾਲ 8, ਭੂਗਾਂ 3, ਦਸੂਹਾੰ 5, ਹਾਜੀਪੁਰ 6, ਤਲਾਵਾੜਾ 3, ਗੰੜਸੰਕਰ 6 , ਹਾਰਟਾ ਬੜਲਾ 2 , ਮੁਕੇਰੀਆ 3, ਟਾਡਾ  4 , ਮਹਿਲਪੁਰ 1 ਸਿਹਤ ਕੇਦਰ ਵਿੱਚ ਪਾਜੇਟਿਵ ਕੇਸ ਆਏ ਹਨ ।

ਇਸ ਤੋ ਇਲਾਵਾ (1) ਮੌਤ  ਗੁਰਸ਼ਰਨ ਸਿੰਘ 58 ਸਾਲਾ ਵਾਸੀ ਟਾਡਾਂ ਜੇਰੇ ਇਲਾਜ ਜੋਹਲ ਹਸਪਤਾਲ ਜਲੰਧਰ ਵਿਖੇ ਦਾਖਿਲ ਸੀ (2) ਰਕਸ਼ਾ ਦੇਵੀ 65 ਵਾਸੀ ਦੇਹਪੁਰ  ,ਜੇਰੇ ਇਲਾਜ ਮੈਡੀਕਲ ਕਾਲਿਜ ਅਮ੍ਰਿਤਸਰ ਦਾਖਿਲ ਸੀ (3)  ਦਲੀਪ ਸਿੰਘ 82 ਸਾਲ  ਵਾਸੀ ਤਲਵਾੜਾ ਕੈਪਟਿਲ ਹਸਪਤਾਲ ਜਲੰਧਰ ਵਿਖੇ ਜੇਰੇ ਇਲਾਜ ਸੀ ਉਥੇ ਇਸ ਦੀ ਮੌਤ ਹੋ ਗਈ ਇਹ ਤਿਨੋ ਮਰੀਜ ਕੋਰੋਨਾ ਪਾਜੇਟਿਵ ਸਨ ।   ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ  ਜਿਲੇ ਵਿੱਚ ਕੋਵਿਡ 19 ਵਾਇਰਸ ਦੇ ਕੇਸਾਂ ਦੇ ਵੱਧਣ ਨਾਲ ਜਿਲਾਂ ਵਾਸੀਆਂ ਨੂੰ ਘਬਰਾਉਣ ਦਾ ਲੋੜ ਨਹੀ ਬਲ ਕਿ ਸਿਹਤ ਨਿਯਮਾਂ ਨੂੰ ਅਪਣਾਉਦੇ ਹੋਏ ਇਸ ਬਿਮਾਰੀ ਨੂੰ ਹਰਾਉਣ ਦੀ ਜਰੂਰਤ ਹੈ ।

ਮਿਸ਼ਨ ਫਹਤੇ ਨੂੰ ਹਾਸਿਲ ਕਰਨ ਲਈ ਸਾਨੂੰ ਪਾਜੇਟਿਵ  ਮਰੀਜ ਦੇ ਸਪੰਰਕ ਵਿੱਚ ਆਉਣ ਤੇ ਆਪਣਾ ਕੋਵਿਡ 19 ਵਇਰਸ ਦਾ ਟੈਸਟ ਨਜਦੀਕੀ ਸਿਹਤ ਸੰਸਥਾਂ ਤੋ ਕਰਵਾਉਣਾ ਚਾਹੀਦਾ ਹੈ ਅਤੇ ਇਹ ਟੈਸਟ ਸਰਕਾਰ ਵੱਲੋ ਮੁੱਫਤ ਕੀਤਾ ਜਾਦਾ ਹੈ । ਘਰ ਤੋ ਬਾਹਰ ਨਿਕਲ ਸਮੇ ਮਾਸਿਕ ਲਾਗਉਣ ਤੇ ਸਮਾਜਿਕ ਦੂਰੀ ਦੇ ਨਿਯਮਾ ਦੀ ਪਾਲਣਾ ਕਰਨ ਅਤੇ ਸਮੇ ਸਮੇ ਹੱਥਾਂ ਨੂੰ ਸਾਫ ਕਰਨਾ ਚਾਹੀਦਾ ਹੈ ।

Previous articleਮੈਂ, ਮੇਰੇ ਅਧਿਆਪਕ, ਮੇਰੇ ਵਿਦਿਆਰਥੀ ਅਤੇ ਪੰਜਾਬੀ ਭਾਸ਼ਾ
Next articleਕਿਸਾਨ ਕਾਂਗਰਸ ਅਤੇ ਆਪ ਦੇ ਗੁੰਮਰਾਹਕੁੰਨ ਪ੍ਰਚਾਰ ਤੋ ਬਚਣ-ਬੀਬੀ ਜੋਸ਼