ਹੁਸ਼ਿਆਰਪੁਰ ਜਿਲੇ ਵਿੱਚ 125 ਪਾਜੇਟਿਵ ਮਰੀਜ ਗਿਣਤੀ ਹੋਈ 2746, 6 ਮੌਤਾਂ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) –  ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  ਵਿਆਕਤੀਆਂ ਦੇ 1511 ਨਵੇ ਸੈਪਲ ਲੈਣ  ਨਾਲ ਅਤੇ 1814 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 125 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 2746 ਹੋ ਗਈ ਹੈ ।

ਜਿਲੇ ਵਿੱਚ ਕੋਵਿਡ 19 ਦੇ ਕੁੱਲ ਸੈਪਲਾਂ ਦੀ ਗਿਣਤੀ 75544 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 71335 ਸੈਪਲ  ਨੈਗਟਿਵ,  ਜਦ ਕਿ 1786 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 108 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 82 ਹੈ ।। ਐਕਟਿਵ ਕੇਸਾ ਦੀ ਗਿਣਤੀ 896 ਹੈ , ਤੇ 1766 ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ ।

ਸਿਵਲ ਸਰਜਨ ਡਾ ਜਸਬੀਰ ਸਿੰਘ  ਨੇ ਇਹ ਵੀ ਦੱਸਿਆ ਕਿ ਅੱਜ ਦੇ 125  ਪਾਜੇਟਿਵ ਕੇਸ ਹੁਸ਼ਿਆਰਪੁਰ  ਜਿਲੇ ਨਾਲ ਸਬੰਧਿਤ ਹਨ ।ਇਸ ਤੋ ਇਲਾਵਾ 6 ਮੌਤਾਂ  ਹੋਈਆਂ ਹਨ ।(1) ਪਹਿਲੀ  ਮੌਤ 55 ਸਾਲਾ ਔਰਤ  ਵਾਸੀ ਅਹਿਰਾਣਾ ਖੁਰਦ   , ਜਲੰਧਰ ਲੈ ਕੇ ਜਾਦੇ ਰਸਤੇ ਵਿੱਚ ਮੋਤ ਹੋ ਗਈ (2) 36  ਸਾਲਾ ਵਿਆਕਤੀ ਗੜਦੀਵਾਲਾ ਵਾਸੀ  ਮੌਤ ਜੋਹਲ ਹਸਪਤਾਲ ਜਲੰਧਰ , (3)  69 ਸਾਲਾ ਔਰਤ ਵਾਸੀ ਤਲਵਾੜਾ ਇਲਾਜ ਦੋਰਾਨ ਜੋਹਲ ਹਸਪਤਾਲ ਜਲੰਧਰ ਵਿਖੇ ਮੌਤ (4) 52  ਸਾਲਾ ਵਿਆਕਤੀ ਦਸੂਹਾਂ  ਦੀ ਸਿਵਲ ਹਸਪਤਾਲ ਦਸੂਹਾ ਵਿਖੇ ਮੌਤ  ।

(5) 45 ਸਾਲਾ ਵਿਆਕਤੀ ਵਾਸੀ ਬਸੀ ਖਵਾਜੂ ਹੁਸ਼ਿਆਰਪੁਰ ਮੌਤ ਨਿਜੀ ਹਸਪਤਾਲ ਜਲੰਧਰ ਵਿਖੇ  । (6) 65 ਸਾਲਾ ਔਰਤ ਵਾਸੀ ਮੁਕੇਰੀਆਂ ਮੌਤ ਨਿਜੀ ਹਸਪਤਾਲ ਜਲੰਧਰ , ਇਹ ਛੇ ਮਰੀਜ ਕੋਰੋਨਾ ਪਜੇਟਿਵ ਸੀ  ।  ।ਸਿਵਲ ਸਰਜਨ ਨੇ ਫੀਲਡ ਵਿਚ ਕੰਮ ਕਰ ਰਹੇ ਡਾਕਟਰ , ਨਰਸਿੰਜ , ਮਲਟੀਪਰਪਜ ਫੀਮੇਲ ਅਤੇ ਮੇਲ  ਵਰਕਰ ਹੋਰ ਸਾਰੇ ਸਟਾਫ ਦਾ ਧੰਨਵਾਦ ਵੀ ਕੀਤਾ ਤੇ ਆਸ ਕੀਤੀ ਕਿ ਆਉਣ ਵਾਲੇ ਸਮੇ ਵਿੱਚ ਇਸੇ ਤਰਾਂ ਉਹ ਆਪਣੀ ਡਿਊਟੀ ਤਨ ਦੇਹੀ ਨਾਲ ਨਿਭਾਇਗੇ ਰਹਿਣਗੇ ।

ਉਹਨਾਂ ਲੋਕਾ ਨੂੰ ਇਹ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।

 

Previous articleਅਧਿਆਪਕਾ ਸੂਚ ਨੂੰ ਰਾਜ ਪੁਰਸਕਾਰ ਮਿਲਣ ਤੇ ਪਿੰਡ ਸੁਸਾਣਾ ਵਲੋਂ ਸਨਮਾਨ
Next articleAndhra’s Ongole police bust nationwide fake certificate racket