ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਦੇ 1534 ਨਵੇ ਸੈਂਪਲ ਲੈਣ ਨਾਲ ਅਤੇ 1894 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜ਼ਾਂ ਦੇ 145 ਨਵਂੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜ਼ਾਂ ਦੀ ਗਿਣਤੀ 3617 ਹੋ ਗਈ ਹੈ।
ਜ਼ਿਲ•ੇ ਵਿੱਚ ਕੋਵਿਡ 19 ਦੇ ਕੁੱਲ ਸੈਂਪਲਾਂ ਦੀ ਗਿਣਤੀ 86871 ਹੋ ਗਈ ਹੈ, ਤੇ ਲੈਬ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 82258 ਸਂੈਪਲ ਨੈਗਟਿਵ, ਜਦ ਕਿ 1353 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ , 121 ਸਂੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 114 ਹੈ। ਐਕਟਿਵ ਕੇਸਾਂ ਦੀ ਗਿਣਤੀ 993 ਹੈ , ਤੇ 2516 ਮਰੀਜ਼ ਠੀਕ ਹੋ ਕਿ ਆਪਣੇ ਘਰ ਜਾ ਚੁੱਕੇ ਹਨ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜ਼ਿਲ•ਾ ਹੁਸ਼ਿਆਰਪੁਰ ਵਿੱਚ 145 ਪਾਜੇਟਿਵ ਕੇਸ ਹਨ।
ਹੁਸ਼ਿਆਰਪੁਰ ਸ਼ਹਿਰ 86 ਕੇਸ ਸਬੰਧਿਤ ਹਨ ਜਦ ਕੇ 59 ਕੇਸ ਦੂਜੀਆਂ ਸਿਹਤ ਸੰਸਥਵਾਂ ਦੇ ਨਾਲ ਸਬੰਧਿਤ ਹੈ। ਇਸ ਤੋਂ ਇਲਾਵਾ 4 ਮੌਤਾਂ (1) 71 ਸਾਲਾ ਵਿਆਕਤੀ ਵਾਸੀ ਨਿਊ ਸਿਵਲ ਲਾਇਨ ਹੁਸ਼ਿਆਰਪੁਰ ਮੌਤ ਡੀ. ਐਮ. ਸੀ. ਲੁਧਿਆਣਾ (2) 76 ਸਾਲਾ ਵਿਆਕਤੀ ਵਾਸੀ ਨਵੀਂ ਅਬਾਦੀ ਹੁਸ਼ਿਆਰਪੁਰ ਮੌਤ ਡੀ. ਐਮ. ਸੀ. ਲੁਧਿਆਣਾ (3) 77 ਸਾਲਾ ਵਿਆਕਤੀ ਵਾਸੀ ਮਿਆਣੀ ਟਾਂਡਾ ਮੌਤ ਜਲੰਧਰ ਨਿੱਜੀ ਹਸਪਤਾਲ , (4) 83 ਸਾਲਾ ਵਿਆਕਤੀ ਵਾਸੀ ਪੋਸੀ ਬਲਾਕ ਨਿੱਜੀ ਹਸਪਤਾਲ ਜਲੰਧਰ ‘ਚ ਹੋਏ,। ਇਹ ਚਾਰੇ ਮਰੀਜ਼ ਕੋਰੋਨਾ ਪਾਜੇਟਿਵ ਸਨ।
ਜ਼ਿਲ•ੇ ਦੇ ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫੈਲਾਅ ਨੂੰ ਰੋਕਣ ਲਈ ਸਾਨੂੰ ਆਪਣੀ ਸਂੈਪਲਿੰਗ ਨਜ਼ਦੀਕੀ ਸਿਹਤ ਸੰਸਥਾ ਤੋਂ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ।