ਹੁਣ ਸਾਊਥ ਦੀਆਂ ਐਕਸ਼ਨ ਫਿਲਮਾਂ ‘ਚ ਯੋਗਰਾਜ ਦਾ ਕਮਾਲ

ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਯੋਗਰਾਜ ਸਿੰਘ ਹੁਣ ਸਾਊਥ ਦੀਆਂ ਫਿਲਮਾਂ ‘ਚ ਨਜ਼ਰ ਆਉਣਗੇ। ਕਮਲ ਹਸਨ ਦੀ ਫਿਲਮ ‘ਇੰਡੀਅਨ-2’ ਯੋਗਰਾਜ ਸਿੰਘ ਨਜ਼ਰ ਆਉਣਗੇ। ਦੱਸਿਆ ਜਾ ਰਿਹਾ ਹੈ ਕਿ ਯੋਗਰਾਜ ਇਸ ਫਿਲਮ ਦੀ ਸ਼ੂਟਿੰਗ ਲਈ ਅਮਰੀਕਾ ਗਏ ਹੋਏ ਹਨ।
ਇਸ ਤੋਂ ਪਹਿਲਾਂ ਯੋਗਰਾਜ ਸਿੰਘ ਬਾਲੀਵੁੱਡ ਦੀਆਂ ਕਈ ਫਿਲਮਾਂ ‘ਚ ਨਜ਼ਰ ਆ ਚੁਕੇ ਹਨ। ਉਨ੍ਹਾਂ ਰਜਨੀਕਾਂਤ ਦੀ ਫਿਲਮ ‘ਦਰਬਾਰ’ ਨਾਲ ਤਾਮਿਲ ਸਿਨੇਮਾ ‘ਚ ਕਦਮ ਰੱਖਿਆ ਸੀ।
ਯੋਗਰਾਜ ਕਮਲ ਹਸਨ ਦੀ ਫਿਲਮ ‘ਇੰਡੀਅਨ’ ਦੇ ਸੀਕਵਲ ‘ਇੰਡੀਅਨ-2 ਦਾ ਹਿੱਸਾ ਹਨ। ‘ਇੰਡੀਅਨ’ ਬਾਕਸ ਆਫਿਸ ‘ਤੇ ਸੁਪਰ ਹਿੱਟ ਰਹੀ ਸੀ। ‘ਇੰਡੀਅਨ-2’ ਤੋਂ ਵੀ ਇਹ ਹੀ ਉਮੀਦ ਕੀਤੀ ਜਾ ਰਹੀ ਹੈ।
Previous articleਧੀ ਦੇ ਬਰਥਡੇ ”ਤੇ ਜੱਸੀ ਗਿੱਲ ਨੇ ਸਾਂਝੀ ਕੀਤੀ ਪਰਿਵਾਰ ਨਾਲ ਤਸਵੀਰ
Next articleਚੰਡੀਗੜ੍ਹ ਦੇ ਰੋਜ਼ ਗਾਰਡਨ ਨੂੰ ਮਾਤ ਦੇਵੇਗਾ ਗੁਰੂ ਕਾ ਬਾਗ਼