ਹੁਣ ਪੂਰਬੀ ਕੰਢੇ ’ਤੇ ਚੱਕਰਵਾਤੀ ਤੂਫ਼ਾਨ ਦੇ ਆਸਾਰ ਬਣੇ

ਨਵੀਂ ਦਿੱਲੀ ,ਸਮਾਜ ਵੀਕਲੀ: ਪੱਛਮੀ ਕੰਢੇ ਮਗਰੋਂ ਹੁਣ ਪੂਰਬੀ ਤੱਟ ’ਤੇ 26 ਅਤੇ 27 ਮਈ ਨੂੰ ਇਕ ਹੋਰ ਚੱਕਰਵਾਤੀ ਤੂਫ਼ਾਨ ਆਉਣ ਦੇ ਆਸਾਰ ਬਣ ਗੲੇ ਹਨ। ਮੌਸਮ ਵਿਭਾਗ ਨੇ ਦੱਸਿਆ ਕਿ 22 ਮਈ ਦੇ ਆਸ-ਪਾਸ ਬੰਗਾਲ ਦੀ ਖਾੜੀ ਦੇ ਪੂਰਬੀ-ਮੱਧ ਨੇੜੇ ਅਤੇ ਉੱਤਰੀ ਅੰਡੇਮਾਨ ਸਾਗਰ ’ਚ ਘੱਟ ਦਬਾਅ ਦਾ ਖੇਤਰ ਬਣਨ ਦੀ ਸੰਭਾਵਨਾ ਹੈ।

ਇਹ 72 ਘੰਟਿਆਂ ਦੇ ਅੰਦਰ ਹੀ ਚੱਕਰਵਾਤੀ ਤੂਫ਼ਾਨ ਦਾ ਰੂਪ ਧਾਰਨ ਕਰ ਲਵੇਗਾ। ਇਹ ਤੂਫ਼ਾਨ ਉੱਤਰ-ਪੱਛਮ ਵੱਲ ਨੂੰ ਵਧੇਗਾ ਅਤੇ 26 ਮਈ ਦੀ ਸ਼ਾਮ ਨੂੰ ਪੱਛਮੀ ਬੰਗਾਲ ਅਤੇ ਉੜੀਸਾ ਦੇ ਕੰਢਿਆਂ ’ਤੇ ਪਹੁੰਚੇਗਾ। ਦੱਖਣ-ਪੱਛਮ ਮੌਨਸੂਨ ਵੀ 21 ਮਈ ਨੂੰ ਦੱਖਣੀ ਅੰਡੇਮਾਨ ਸਾਗਰ ਅਤੇ ਬੰਗਾਲ ਦੀ ਖਾੜੀ ਵੱਲ ਵਧੇਗਾ। ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ’ਤੇ 22 ਅਤੇ 23 ਮਈ ਨੂੰ ਮੀਂਹ ਪੈ ਸਕਦਾ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂਗਰਸ ਦੀ ਖਾਨਾਜੰਗੀ: ਮੁੱਖ ਮੰਤਰੀ ਤੇ ਵਿਰੋਧੀ ਧੜੇ ਨੂੰ ਹਾਈ ਕਮਾਨ ਦੇ ਇਸ਼ਾਰੇ ਦੀ ਉਡੀਕ
Next articlePM condoles demise of ex-Rajasthan CM Jagannath Pahadia