(ਸਮਾਜ ਵੀਕਲੀ)
ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨੂੰ ਸਿਹਤਮੰਦ ਅਤੇ ਗੌਰਵਮਈ ਸੁਆਰ ਅਤੇ ਸ਼ਿੰਗਾਰ ਕੇ ਸਮਾਜ , ਸਰੋਤਿਆਂ ਅਤੇ ਰਾਸ਼ਟਰ ਦੇ ਰੂਬਰੂ ਕਰਨਾ , ਕਵੀ , ਲੇਖਕ ਅਤੇ ਗੀਤਕਾਰੀ ਦੀ ਵਡੇਰੀ ਮਾਣਮੱਤੀ ਜ਼ਿੰਮੇਵਾਰੀ ਹੁੰਦੀ ਹੈ । ਇਨ੍ਹਾਂ ਵਡਮੁੱਲੀਆਂ ਕਦਰਾਂ-ਕੀਮਤਾਂ ਦੇ ਪ੍ਰਤੀ ਜਾਗਰੂਕ ਕਰਨਾ ਅਤੇ ਸਹੀ ਸਮਾਜਿਕ ਜੁਵਾਬ ਦੇਹ ਹੋਣਾ ਉਸ ਦਾ ਮੁਢਲਾ ਫ਼ਰਜ਼ ਹੁੰਦਾ ਹੈ । ਉਸ ਮਹਾਨ ਬੁਧੀਜੀਵੀ ਵਿਦਵਾਨ ਦੂਰਦਰਸ਼ੀ ਸ਼ਖ਼ਸੀਅਤ ਨੂੰ ਸਾਹਿਤਕਾਰ ਦਾ ਦਰਜਾ ਦੇ ਕੇ ਸਤਿਕਾਰ ਸਹਿਤ ਸਮਕਾਲੀ ਲੋਕ ਨਿਵਾਜਦੇ ਹਨ ।
ਇਹਨਾਂ ਸੀਨੀਅਰ ਅਤੇ ਸਿਰਮੌਰ ਸਾਹਿਤਕਾਰਾਂ ਦੀ ਸ਼੍ਰੋਮਣੀ ਸ੍ਰੈਣੀ ਦੇ ਵਿਸ਼ਵ ਪ੍ਰਸਿੱਧ ਗੀਤਕਾਰ ਸਤਿਕਾਰਯੋਗ ਸ਼ੀ੍ ਕੁਮਾਰ ਧਾਰੀਵਾਲ ਜੀ ਦਾ ਨਾਮ ਵੀ ਪੰਜਾਬੀ ਸਭਿਆਚਾਰ ਦੇ ਯੁੱਗ ਵਿਚ ਆਪਣੀ ਵਡੇਰੀ ਹੋਂਦ ਨੂੰ ਸਥਾਪਿਤ ਕਰ ਚੁੱਕਾ ਹੈ । ਇਸ ਹੋਣਹਾਰ ਬੁਹਪੱਖੀ ਸ਼ਖ਼ਸੀਅਤ ਦਾ ਜਨਮ ਅੱਜ ਦੇ ਦਿਨ ਸੰਨ ੧੯੫੪ ਨੂੰ ਪੰਜਾਬ ਦੇ ਕਸਬਾ ਧਾਰੀਵਾਲ ਕਾਦੀਆਂ ਵਿੱਚ ਹੋਇਆ ਹੈ । ਕਲਾ ਦੀ ਗੂੜਤੀ ਇਸ ਮਹਾਨ ਫ਼ਨਕਾਰ ਨੂੰ ਘਰੇਲੂ ਵਿਰਾਸਤ ਵਿਚੋਂ ਹੀ ਮਿਲੀ ਹੈ ।
ਇਹਨਾਂ ਦੇ ਪਿਤਾ ਸਤਿਕਾਰਯੋਗ ਭਗਤ ਨੰਦ ਨਾਲ ਜੀ ਉਸ ਸਮੇਂ ਦੇ ਨਾਮਵਰ ਨਕਾਲ ਸਨ । ਇਸ ਕਰਕੇ ਉਨ੍ਹਾਂ ਦਾ ਬਚਪਨ ਹੀ ਫੰਕਾਰ ਸ਼ਖ਼ਸੀਅਤਾਂ ਦੀਆਂ ਸੰਗਤਾਂ ਕਰਦਿਆਂ ਬੀਤਿਆ ਹੈ । ਉਸ ਸਮੇਂ ਦੇ ਬੁਧੀਜੀਵੀ ਸੁਲਝੇ ਹੋਏ ਫੰਕਾਰ ਸ਼ਖ਼ਸੀਅਤਾਂ ਦੇ ਕੋਲੋਂ ਲੋਕ ਗਥਾਂਵਾਂ ਸੁਣ ਕੇ ਛੰਦ ਅਤੇ ਤੁਕਬੰਦੀ ਬਣਾਉਣ ਦਾ ਸ਼ੌਕ ਇਕ ਪ੍ਰਸਿੱਧ ਸ਼ਾਇਰ ਅਤੇ ਗੀਤਕਾਰ ਦੀ ਸਥਾਪਨਾ ਕਰਨ ਦਾ ਨਿਗਰ ਅਤੇ ਨਰੋਇਆ ਮੁੱਢ ਬੰਨ ਗਿਆ ਹੈ । ਸਤਿਕਾਰਯੋਗ ਕੁਮਾਰ ਜੀ ਨੇ ਆਪਣੀ ਲੇਖਣੀ ਦਾ ਵਿਸ਼ਾ ਕਹਾਣੀਆਂ , ਨਾਵਲ , ਲੇਖ , ਗ਼ਜ਼ਲ ਅਤੇ ਗੀਤਕਾਰੀ ਨੂੰ ਰਖਿਆ ਹੈ । ਪਰ ਵਿਸ਼ਵ ਪ੍ਰਸਿੱਧੀ ਉਹਨਾਂ ਨੂੰ ਗੀਤਕਾਰੀ ਵਿਚੋਂ ਹੀ ਹਾਸਲ ਹੋਈ ਹੈ ।
ਇਸ ਗੱਲ ਨੂੰ ਪੰਜਾਬੀ ਦੇ ਪਾਠਕਾਂ ਨੂੰ ਮਾਣ ਹੈ ਕਿ ਉਨ੍ਹਾਂ ਵਲੋਂ ਲਿਖਿਆ ਸਾਹਿਤ ਪ੍ਰਿੰਟ ਮੀਡੀਆ ਰਾਹੀਂ ਅਖਵਾਰਾਂ , ਰਸਾਲਿਆਂ ਅਤੇ ਮੈਗਜਿਨਾ ਰਾਹੀਂ ਵਡੇਰਾ ਪ੍ਰਭਾਵਿਤ ਕਰਦਾ ਰਿਹਾ ਹੈ । ਸਤਿਕਾਰਯੋਗ ਮਰਹੂਮ ਸ . ਅਵਤਾਰ ਸਿੰਘ ਆਜ਼ਾਦ ਜੀ ਦੀ ਸਰਪ੍ਰਸਤੀ ਹੇਠ ਵਡੇਰਾ ਬੁਲੰਦੀਆਂ ਤੇ ਪਹੁੰਚਿਆ ਹੈ । ਉਹਨਾਂ ਵਲੋਂ ਲਿਖੇ ਗੀਤ ਪਦਮ ਸ਼੍ਰੀ ਹੰਸ ਰਾਜ ਹੰਸ , ਕੰਠ ਕਲੇਰ , ਰਾਜ ਬਰਾੜ ਹਰਵਿੰਦਰ ਟਾਂਡੀ , ਅਮਰੀਕ ਹੰਸ, ਵਿੱਕੀ ਵਾਲੀਆ ਜਸਵਿੰਦਰ ਗੁਲਾਮ , ਦਵਿੰਦਰ ਦਿਆਲਪੁਰੀ , ਸੁਖ ਨੰਦਾਚੌਰੀਆ, ਗੁਰਪ੍ਰੀਤ ਢੱਟ , ਜੀਵਨ ਸੋਹਲ , ਮੈਡਮ ਅਮਿਰਤਾ ਜੀ ਤੋਂ ਇਲਾਵਾ ਹੋਰ ਕੲੀ ਸੁਰੀਲੇ ਗਾਇਕਾ ਨੇ ਗਾਏ ਹਨ ।
ਜੋਂ ਪੰਜਾਬੀ ਦੇ ਅਨੇਕਾਂ ਸਿਰਮੌਰ ਚੈਨਲਾਂ ਰਾਹੀਂ , ਅਨੇਕਾਂ ਵਾਰ ਸਰੋਤਿਆਂ ਅਤੇ ਦਰਸ਼ਕਾਂ ਦੇ ਰੂਬਰੂ ਹੋਏ ਹਨ । ਪਰ ਪੰਜਾਬੀਆਂ ਦੇ ਪਿਆਰ ਅਤੇ ਸਭਿਆਚਾਰਕ ਤੋਂ ਇਲਾਵਾ ਇਕ ਦਿਲਵਰ ਦਾ ਮਿਠਾਸ ਭਰਿਆ ਨਹੋਰਾ ਜੋਂ ਵਿਸ਼ਵ ਪ੍ਰਸਿੱਧ ਗਾਇਕ ਸਤਿਕਾਰਯੋਗ ਸ਼੍ਰੀ ਕੰਠ ਕਲੇਰ ਜੀ ਨੇ ਗਾ ਕੇ ਪੰਜਾਬੀ ਦੇ ਦਿਲਾਂ ਵਿਚ , ਸਤਿਕਾਰਯੋਗ ਸ਼੍ਰੀ ਕੁਮਾਰ ਧਾਰੀਵਾਲ ਜੀ ਦਾ ਜੜ ਦਿੱਤਾ । ” ਹੁਣ ਤੇਰੀ ਨਿਗਾਹ ਬਦਲ ਗਈ ” ਉਸ ਗੀਤ ਨੇ ਇਕ ਵਡੇਰਾ ਗੌਰਵਮਈ ਇਤਿਹਾਸ ਸਿਰਜਿਆ ਹੈ ।
ਜੋਂ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ । ਸਤਿਕਾਰਯੋਗ ਸ਼੍ਰੀ ਕੁਮਾਰ ਜੀ ਇਕ ਮਹਾਨ ਫ਼ਨਕਾਰ ਹੋਣ ਦੇ ਬਾਵਜੂਦ ਵੀ ਆਪਣੇ ਮਾਰਗ ਦਰਸ਼ਕ ਵਰਗੀਆਂ ਰਸਮਾਂ ਨੂੰ ਨਹੀਂ ਭੁਲਿਆ ਹੈ । ਉਹਨਾਂ ਨੇ ਲੇਖਣੀ ਨੂੰ ਨਿਖਾਰਨ ਲਈ ਕਲਮਾਂ ਦੇ ਸਿਰਮੌਰ ਕਾਫ਼ਲੇ ਦੇ ਸੀਨੀਅਰ ਸ੍ਰੈਣੀ ਦੇ ਮਹਾਨ ਵਿਦਵਾਨ ਸਾਹਿਤਕਾਰ ਸਤਿਕਾਰਯੋਗ ਸ਼੍ਰੀ ਉਲਫ਼ਤ ਬਾਜਵਾ ਜੀ ਨੂੰ ਆਪਣਾ ਉਸਤਾਦ ਧਾਰਨ ਕੀਤਾ ਹੈ । ਭਾਵੇਂ ਉਹ ਉਸਤਾਦ ਧਾਰਨ ਦੀ ਰਸਮ ਤੋਂ ਪਹਿਲਾਂ ਆਪਣੇ ਖੇਤਰ ਵਿਚ ਪਹਿਚਾਣ ਬਣਾ ਚੁੱਕੇ ਸਨ ।
ਪਰ ਉਹਨਾਂ ਨੇ ਪੰਜਾਬੀ ਦੀ ਵਡੇਰੀ ਕਹਾਵਤ ” ਸ਼ਾਹ ਬਿਨਾਂ ਪੱਤ ਨਹੀਂ , ਗੁਰੂ ਬਿਨਾਂ ਗੱਤ ਨਹੀਂ । ” ਦੇ ਕਥਨ ਨੂੰ ਸਿਰ ਨਿਵਾਂ ਕੇ ਸਵੀਕਾਰ ਕੀਤਾ ਹੈ । ਉਹ ਆਪਣੇ ਹੋਰ ਵੀ ਸੀਨੀਅਰ ਅਤੇ ਸਿਰਮੌਰ ਸਾਹਿਤਕਾਰਾਂ ਦਾ ਵਡੇਰਾ ਸਤਿਕਾਰ ਕਰਦੇ ਹਨ । ਜਿਨ੍ਹਾਂ ਵਿਚ ਸਤਿਕਾਰਯੋਗ ਸ਼੍ਰੀ ਡੀ ,ਆਰ ਧਵਨ ਜੀ , ਸਤਿਕਾਰਯੋਗ ਸ਼੍ਰੀ ਚਰਨ ਸਿੰਘ ਸਫ਼ਰੀ ਜੀ ਅਤੇ ਸਤਿਕਾਰਯੋਗ ਸ਼੍ਰੀ ਦੀਪਕ ਜੈਤੋਈ ਜੀ ਵਰਗੇ ਮਹਾਨ ਫ਼ਨਕਾਰ ਸ਼ਖ਼ਸੀਅਤਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਹੈ ।
ਸ਼੍ਰੀ ਧਾਰੀਵਾਲ ਜੀ ਆਪਣੇ ਮਿਤੱਰ ਸਹਿਯੋਗੀਆਂ ਦਾ ਵੀ ਹਮੇਸ਼ਾ ਸਤਿਕਾਰ ਕਰਦੇ ਹਨ । ਜਿਨ੍ਹਾਂ ਵਿਚ ਸਤਿਕਾਰਯੋਗ ਸ਼੍ਰੀ ਮਦਨ ਜਲੰਧਰੀ ਜੀ , ਸਤਿਕਾਰਯੋਗ ਸ਼੍ਰੀ ਸੇਵਾ ਸਿੰਘ ਨੌਰਥ ਲਲਤੋਂ ਵਾਲੇ ( ਲੁਧਿਆਣਾ ) , ਸਤਿਕਾਰਯੋਗ ਸ਼੍ਰੀ ਜਸਵੰਤ ਵਾਗਲਾ ਜੀ , ਸਤਿਕਾਰਯੋਗ ਸ਼੍ਰੀ ਜਸਵਿੰਦਰ ਅਜ਼ਾਦ ਜੀ , ਸਤਿਕਾਰਯੋਗ ਸ਼੍ਰੀ ਅਲਮਸਤ ਦੇਸਰਪੁਰੀ ਜੀ , ਸਤਿਕਾਰਯੋਗ ਸ਼੍ਰੀ ਹੈਪੀ ਰਣਦੀਪ ਜੀ ਅਤੇ ਸਤਿਕਾਰਯੋਗ ਸ਼੍ਰੀ ਮਖਣ ਭੈਣੀ ਵਾਲਾ ਵਰਗੇ ਹੋਰ ਸਹਿਯੋਗੀਆਂ ਦਾ ਬਹੁਤ ਵਡੇਰਾ ਸਤਿਕਾਰ ਕਰਦੇ ਹਨ ।
ਮੌਜੂਦਾ ਦੌਰ ਦੀ ਮਹਾਨ ਸਾਹਿਤਕਾਰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਸਤਿਕਾਰਯੋਗ ਸ਼੍ਰੀਮਤੀ ਗੁਰਚਰਨ ਕੌਰ ਕੋਚਰ ਜੀ ਅਤੇ ਮਹਾਨ ਵਿਦਵਾਨ ਸਾਹਿਤਕਾਰ ਸ਼ਖ਼ਸੀਅਤ ਸਤਿਕਾਰਯੋਗ ਸ਼੍ਰੀਮਤੀ ਸੁਖਵਿੰਦਰ ਅਮ੍ਰਿਤ ਜੀ ਨੂੰ ਵਡੇਰਾ ਸਤਿਕਾਰ ਸਹਿਤ ਨਿਵਾਜਦੇ ਹਨ । ਅੱਜ ਕੱਲ ਆਪਣੇ ਸੁਖੀ ਪਰਿਵਾਰ ਨਾਲ ਜਲੰਧਰ ਦੇ ਵਿੱਚ ਆਪਣਾ ਦੌਲਤ ਖ਼ਾਨਾ ਰਖਿਆ ਹੋਇਆ ਹੈ । ਜਿਥੇ ਘਰ ਵਿੱਚ ਹਮੇਸ਼ਾ ਆਏ ਵਿਦਵਾਨਾਂ ਸਾਹਿਤਕਾਰਾਂ ਅਤੇ ਫੰਕਾਰਾ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ ।
ਸਭ ਦੇ ਸ਼ੁਭਚਿੰਤਕ ਤੌਰ ਸਤਿਕਾਰ ਸਹਿਤ ਨਿਵਾਜਦੇ ਹਨ । ਮੈਂ ਪੰਜਾਬੀ ਸਾਹਿਤ ਦੇ ਵਿਸ਼ਵ ਪ੍ਰਸਿੱਧ ਸਿਰਨਾਵੇਂ ਸਤਿਕਾਰਯੋਗ ਸ਼੍ਰੀ ਕੁਮਾਰ ਧਾਰੀਵਾਲ ਜੀ ਨੂੰ ਅੱਜ ਜਨਮ ਦਿਨ ਤੇ ਸਭ ਤੋਂ ਪਹਿਲਾਂ ਪ੍ਰਣਾਮ ਕਰਦਾ ਹਾਂ ਅਤੇ ਉਨ੍ਹਾਂ ਨੂੰ ਅਣਗਿਣਤ ਅਣਗਿਣਤ ਮੁਬਾਰਕਾਂ ਦਿੰਦਾ ਹੋਇਆ , ਪਰਮਾਤਮਾ ਪਾਸ ਪ੍ਰਾਰਥਨਾ ਕਰਦਾ ਹਾਂ ਕਿ ਉਹਨਾਂ ਨੂੰ ਹਮੇਸ਼ਾ ਸਿਹਤਮੰਦ , ਰਾਜ਼ੀ ਖੁਸ਼ੀ ਅਤੇ ਤਰੱਕੀਆਂ ਬਖਸ਼ੇ । ਇਸ ਦੇ ਨਾਲ ਹੀ ਉਨ੍ਹਾਂ ਦੇ ਚਾਰ ਲੜਕੇ ਜੋਂ ਆਪਣੇ ਗ੍ਰਹਿਸਥ ਸੁੱਖੀ ਜੀਵਨ ਬਤੀਤ ਕਰਦੇ ਹਨ । ਉਹਨਾਂ ਸਮੇਤ ਸਾਰੇ ਪ੍ਰੀਵਾਰ ਨੂੰ ਅਤੇ ਦੇਸ਼ ਵਿਦੇਸ਼ ਵਿੱਚ ਵਸਦੇ ਸਰੋਤਿਆਂ , ਦਰਸ਼ਕਾਂ , ਪ੍ਰਸ਼ੰਸਕਾਂ ਅਤੇ ਉਪਾਸ਼ਕਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ।