ਦੁਬਈ (ਸਮਾਜ ਵੀਕਲੀ) :ਕਾਸਮੈਟਿਕ ਕੰਪਨੀਆਂ ਅਕਸਰ ਰੰਗ ਗੋਰਾ ਕਰ ਕੇ ਆਪਣਾ ਮਨਚਾਹਿਆ ਮੁਕਾਮ ਹਾਸਲ ਕਰਨ ਦੇ ਸੁਪਨੇ ਵਿਖਾਉਂਦੀਆਂ ਹਨ। ਯੂਨੀਲਿਵਰ ਦਾ ‘ਫੇਅਰ ਐਂਡ ਲਵਲੀ ਬਰਾਂਡ’ ਹਰ ਸਾਲ ਸਿਰਫ਼ ਭਾਰਤ ’ਚ 500 ਮਿਲੀਅਨ ਡਾਲਰ ਕਮਾਉਂਦਾ ਹੈ ਪਰ ਅੱਜ-ਕੱਲ੍ਹ ਗੋਰੇ ਰੰਗ ਨੂੰ ਉਤਸ਼ਾਹਿਤ ਕਰਨ ਦੇ ਰੁਝਾਨ ’ਚ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਇਸ ਸਬੰਧੀ ਕਈ ਕੰਪਨੀਆਂ ਨੇ ਸੁੰਦਰਤਾ ਨੂੰ ਵੱਡੇ ਪਰਿਪੇਖ ’ਚ ਦੇਖਣ ਦੀ ਪਹਿਲ ਕੀਤੀ ਹੈ। ਯੂਨੀਲੀਵਰ ਮੁਤਾਬਕ ਕੰਪਨੀ ਵੱਲੋਂ ਮਾਰਕੀਟਿੰਗ ਤੇ ਪੈਕੇਜਿੰਗ ਤੋਂ ‘ਫੇਅਰ’, ‘ਵਾਈ੍ਹਟ’ ਤੇ ‘ਲਾਈਟ’ ਜਿਹੇ ਸ਼ਬਦ ਹਟਾਏ ਜਾਣਗੇ।