ਮੁੰਬਈ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) :ਇਸ ਵੇਲੇ ਦੀ ਵੱਡੀ ਖਬਰ ਸੁੰਨੀ ਦਿਓਲ ਦੇ ਭਰਾ ਬੋਬੀ ਦਿਓਲ ਦੇ ਬਾਰੇ ਵਿਚ ਆ ਰਹੀ ਹੈ। ਬਾਲੀਵੁੱਡ ਅਦਾਕਾਰ ਬੌਬੀ ਦਿਓਲ ਇਕ ਵਾਰ ਫਿਰ ਮੰਨੋਰੰਜਨ ਦੀ ਦੁਨੀਆ ‘ਚ ਵਾਪਸ ਆ ਗਏ ਹਨ। ਪਹਿਲਾਂ ਉਹ ਨੈੱਟਫਿਲਕਸ ਦੀ ਓਰੀਜ਼ਨਲ ਫ਼ਿਲਮ ‘ਕਲਾਸ ਆਫ 83’ ‘ਚ ਨਜ਼ਰ ਆਏ। ਇਸ ਤੋਂ ਉਹ ਐੱਮ. ਐਕਸ. ਪਲੇਅਰ ਦੀ ਵੈੱਬ ਸੀਰੀਜ਼ ‘ਆਸ਼ਰਮ’ ਦਾ ਹਿੱਸਾ ਬਣੇ।
ਇਸ ਵੈੱਬ ਸੀਰੀਜ਼ ‘ਚ ਪ੍ਰਕਾਸ਼ ਝਾ ਦੇ ਨਿਰਦੇਸ਼ਨ ‘ਚ ਬੌਬੀ ਦਿਓਲ ਇਕ ਭ੍ਰਿਸ਼ਟ ਬਾਬਾ ਦੇ ਕਿਰਦਾਰ ‘ਚ ਨਜ਼ਰ ਆ ਰਹੇ ਹਨ। ਇਸ ਸੀਰੀਜ਼ ਨੂੰ ਕਾਫ਼ੀ ਚੰਗਾ ਰਿਸਪਾਂਸ ਮਿਲ ਰਿਹਾ ਹੈ। ਵੱਡੀ ਖਬਰ ਇਹ ਹੈ ਕੇ ਕੁਝ ਦਿਨਾਂ ‘ਚ ਹੀ ਕਰੋੜਾਂ ਵਿਊਜ਼ ਮਿਲ ਚੁੱਕੇ ਹਨ ਜਿਸ ਕਰਕੇ ਹੁਣ ਦੁਬਾਰਾ ਤੋਂ ਬੋਬੀ ਦਿਓਲ ਨੂੰ ਫ਼ਿਲਮਾਂ ਚ ਕੰਮ ਮਿਲਣ ਦੀ ਪੂਰੀ ਆਸ ਬਾਝ ਗਈ ਹੈ।
ਪੰਜ ਦਿਨ ‘ਚ ਮਿਲੇ 100 ਮਿਲੀਅਨ ਵਿਊਜ਼
ਐੱਮ. ਐਕਸ. ਪਲੇਅਰ ਨੇ ਆਪਣੇ ਇੰਸਟਾਗ੍ਰਾਮ ਤੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਇਕ ਪੋਸਟਰ ਜਾਰੀ ਕੀਤਾ ਹੈ। ਇਸ ‘ਚ ਦੱਸਿਆ ਗਿਆ ਹੈ ਕਿ ਸਿਰਫ਼ ਪੰਜ ਦਿਨਾਂ ‘ਚ ਹੀ ਵੈੱਬ ਸੀਰੀਜ਼ ਨੂੰ 100 ਮਿਲੀਅਨ ਵਿਊਜ਼ ਮਿਲ ਗਏ ਹਨ। ਸਿੱਧੇ ਸ਼ਬਦਾਂ ‘ਚ ਕਹੋ ਤਾਂ ਇਸ ਵੈੱਬ ਸੀਰੀਜ਼ ਨੂੰ ਲਗਪਗ 10 ਕਰੋੜ ਵਿਊਜ਼ ਮਿਲ ਚੁੱਕੇ ਹਨ।
ਮੀਡੀਆ ਰਿਪੋਰਟ ਮੁਤਾਬਕ ਇਸ ਫਿਲਮ ਨੂੰ 18 ਘੰਟਿਆਂ ‘ਚ 7.5 ਕਰੋੜ ਤੋਂ ਜ਼ਿਆਦਾ ਵਿਊਜ਼ ਮਿਲੇ ਸੀ। ਨੈੱਟਫਿਲਕਸ ਜਾਂ ਅਮੇਜ਼ਨ ਪ੍ਰਾਈਮ ਵੀਡੀਓ ਜਲਦ ਵਿਊਜ਼ ਲੋਕਾਂ ਨਾਲ ਸਾਂਝਾ ਨਹੀਂ ਕਰਦੇ ਹਨ। ਦੂਜੇ ਪਾਸੇ ਇਸ ਨੂੰ ਦੇਖਣ ਲਈ ਦਰਸ਼ਕਾਂ ਨੂੰ ਸਬਸਕ੍ਰਿਪਸ਼ਨ ਲੈਣਾ ਪੈਂਦਾ ਹੈ ਪਰ ਉਹ ਜੇਕਰ ਐੱਮ. ਐਕਸ. ਪਲੇਅਰ ਦੀ ਗੱਲ ਕਰੀਏ ਤਾਂ ਉਹ ਸਬਸਕ੍ਰਿਪਸ਼ਨ ਫ੍ਰੀ ਹੈ। ਵਿਊਜ਼ ਦੇ ਮਾਮਲੇ ‘ਚ ਹੁਣ ਰਿਕਾਰਡ ਬਣਾਉਣ ਤੋਂ ਬਾਅਦ ਲੋਕਾਂ ਦੇ ਦੂਜੇ ਸੀਜ਼ਨ ਦਾ ਵੀ ਇੰਤਜ਼ਾਰ ਕਰਨਾ ਹੋਵੇਗਾ।
ਮੈਨੂੰ ਸੱਚਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਇਸ ਲਈ ਮੈਂ ਤੁਹਾਨੂੰ ਵੇਖਦਾ ਹਾਂ, ਅਤੇ ਮੇਰੀ ਸਾਈਟ ਤੋਂ ਉਨ੍ਹਾਂ ਨੂੰ ਪੜ੍ਹਦਾ ਹਾਂ. ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬਸਾਈਟ ਤੋਂ ਲਏ ਗਏ ਹਨ. ਕਿਸੇ ਵੀ ਵਿਅਕਤੀ ਨੂੰ ਜੇ ਮਾਰਸ਼ਲ ਦੇ ਇਸ ਦੇ ਕਾਪੀਰਾਈਟ ਮਿਲਦੇ ਹਨ, ਅਸੀਂ ਸਵਾਗਤ ਕਰਦੇ ਹਾਂ ਕਿ ਉਹ ਸਾਡੇ ਨਾਲ ਦਾਅਵਾ ਕਰ ਸਕਦਾ ਸੀ.