(ਸਮਾਜ ਵੀਕਲੀ)
ਖੁਸ਼ੀ ਲਿਆਈ
ਸੋਹਣੇ ਸੱਜਣ ਦੀ
ਚਿੱਠੀ ਹੈ ਆਈ
ਚਿੱਠੀ ਹੈ ਆਈ
ਫੜ੍ਹ ਡਾਕੀਏ ਕੋਲੋ
ਸੀਨੇ ਲਗਾਈ
ਸੀਨੇ ਲਗਾਈ
ਸਖੀਆਂ ਹੋ ਕੱਠੀਆਂ
ਦੇਣ ਵਧਾਈ
ਦੇਣ ਵਧਾਈ
ਗਲੀ ਗਲੀ ਵੰਡਦੀ
ਹਾਂ ਮਠਿਆਈ
ਹਾਂ ਮਠਿਆਈ
ਚੜ੍ਹ ਗਈ ਖੁਮਾਰੀ
ਦੂਣ ਸਵਾਈ
ਦੂਣ ਸਵਾਈ
ਅੱਜ ਖ਼ਬਰ ਸਾਰ
ਮਾਹੀ ਦੀ ਪਾਈ
ਮਾਹੀ ਦੀ ਪਾਈ
ਰੂਹ ਨੂੰ ਸਕੂਨ ਹੈ
ਮਿਲਿਆ ਭਾਈ
ਸੁਖਚੈਨ ਸਿੰਘ ਚੰਦ ਨਵਾਂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly