ਹਿਲਿਆ ਹੋਇਆ ਬੰਦਾ !

ਜਦ ਮੈ ਛੇਵੀ ਕਲਾਸ ਵਿੱਚ ਪੜਨ ਲੱਗਿਆ ਸੀ ਸਕੂਲ ਪਿੰਡੋ ਦੂਰ ਸੀ !!ਬਾਪੂ ਜੀ ਨੇ ਮੈਨੂੰ ਏਵਨ ਸਾਇਕਲ ਲੈ ਕੇ ਦਿੱਤਾ  ! ਸਾਇਦ ਉਸ ਵੇਲੇ ਸੱਤ ਸੋ ਰੁਪਏ ਦਾ ਸਾਇਕਲ ਲਿਆ ਸੀ ਪਰ ਮੈਨੂੰ ਖੁਸ਼ੀ ਕਾਰ ਜਿੰਨੀ ਹੋ ਗਈ ਸੀ ਸਾਇਕਲ ਦੀ !!ਸਕੂਲ ਜਾਣ ਵੇਲੇ ਪੁਰਾ ਚਮਕਾ ਕੇ ਲੇ ਕੇ ਜਾਣਾ ਨਾਲ ਪਿੰਡ ਦੇ ਹੋਰ ਮੁੰਡੇ ਵੀ ਜਾਦੇ ਸੀ !ਇੱਕ ਦੂਜੇ ਤੋ ਵੱਧ ਸਾਇਕਲ ਦੀ ਟੌਹਰ ਰੱਖਣੀ ਮਗਰ ਕੈਲੀਆਰ ਤੇ ਯੂਰੀਏ  ਦੀ ਖਾਦ ਵਾਲੇ ਗੰਟੇ ਦਾ ਚਿੱਟੇ ਝੋਲੇ ਵਿੱਚ ਕਿਤਾਬਾ ਹੋਣੀਆ !!ਸਕੂਲੋ ਆ ਕੇ ਬਾਪੂ ਦੀ ਚਾਹ ਲੈ ਜਾਣੀ ਖੇਤ ਨੂੰ ਕਿਤੇ ਵੀ ਹੱਟੀ ਜਾਣਾ ਹੋਰ ਕੰਮ ਝੱਟ ਸਾਇਕਲ ਤੇ ਕਰ ਆਉਣਾ !ਘਰ ਵਿੱਚ ਸਾਰੇ ਸਮਾਨ ਨੂੰ ਸਾਭਣਾ ਤੇ ਸਾਫ ਰੱਖਣਾ ਇਹ ਕੰਮਾ ਦੀ ਬਹੁਤ ਜੁੰਮੇਵਾਰੀ ਸਮਝਦੇ ਸੀ !ਬਾਹਰ ਖੜੇ ਐਨਟਰ ਟਰੈਕਟਰ ਦੇ ਸਲੰਸਰ ਤੇ ਗਲਾਸ ਮੁਧਾ ਮਾਰ ਦੇਣਾ ਸੋਅ ਤੇ ਪੱਲੜ ਪਾ ਦੇਣਾ !!ਬਾਹਰ ਖੜੇ ਸਕੂਟਰ ਤੇ ਆਪਣੇ ਸਾਇਕਲ ਨੂੰ ਵੀ ਪੱਲੀ ਨਾਲ ਢੱਕ ਦੇਣਾ !!ਖੇਤਾ ਦੇ  ਸਾਰੇ ਸੰਦ ਕਹੀ ਤੰਗਲੀ  ਡੀਜਲ ਪਾਉਣ ਵਾਲੀ ਕੀਪ ਹਰ ਚੀਜ ਦੀ ਸੰਭਾਲ ਕਦਰ ਕਰਦੇ ਸੀ ਕੰਮ ਪਹਿਲਾ ਸੀ!!!! ਬਾਪੂ ਦਾ ਕਹਿਣਾ ਮੰਨਦੇ ਸੀ !!ਇਨਸਾਨ ਦੇ ਨਾਲ ਨਾਲ ਘਰ ਵਿੱਚ ਕੁੱਤੇ ਨੂੰ ਵੀ ਪਰਿਵਾਰਕ ਮੈਬਰਾ ਵਾਗ ਰੋਟੀ ਪਾਣੀ ਲੱਸੀ ਪਾਉਦੇ ਸੀ ! ਹਰ ਛੈਅ ਦੀ ਕਦਰ ਸੀ ! ਸਮੇ ਦੀ ਸੰਭਾਲ ਸੀ !!ਪਰ ਮੈ ਅੱਜ ਬੈਠਾ ਸੋਚਦਾ ਅੱਜ ਮੈ ਘਰ ਵਿੱਚ ਮੋਢੀ ਆ, ਮੈ ਆਪਣੇ ਬਾਪੂ ਦੀ ਜਗਾ ਤੇ ਆ ਗਿਆ ,ਅੱਜ ਮੈ ਕਿ ਦੇਖਦਾ ਕੋਠੀ ਤਾ  ਮੁੰਡਿਆ ਨੇ ਕਾਫੀ ਵੱਡੀ ਪਾ ਲਈ ਪਰ ਚੀਜਾ ਦੀ ਕਦਰ ਘੱਟ ਗਈ ਪੈਸੇ ਦੀ ਬਰਬਾਦੀ ਵਧ ਗਈ!!ਅੱਜ ਮੈ ਦੇਖਦਾ ਦਸ ਲੱਖ ਦੀ ਗਡੀ ਸਹਿਰੋ ਜਾ ਰਿਸਤੇਦਾਰੀ ਵਿੱਚੋ ਆ ਕੇ ਹਾਲ ਵਿੱਚ ਖੜੀ ਨਹੀ ਕਰਦੇ ਕੋਈ ਉਪਰ ਕਵਰ ਨਹੀ ਪਾਉਦਾ , ਪਈ ਰਾਤ ਨੂੰ ਤਿਉਲ ਵਿੱਚ ਭੀਜੀ ਜਾਵੇ ! ਪਰ ਅਸੀ ਤਾ ਸਾਇਕਲ ਵੀ ਪੱਲੜਾ ਨਾ ਢੱਕ ਦੇ ਰਹੇ ਆ !!ਹੁਣ ਜੁਵਾਕ ਦਿਨ ਵਿੱਚ ਬੋਲਟ ਮੋਟਰਸਾਈਕਲ ਤੇ ਸਹਿਰ ਦੇ ਬਗੈਰ ਕੰਮ ਤੋ ਗੇੜੇ ਮਾਰਦੇ ਰਹਿੰਦੇ ਨਾ ਕੁਝ ਦੱਸਣਾ ਕਿੱਥੇ ਜਾਣਾ !!ਕਮਰਿਆ ਵਿੱਚ ਪੱਖੇ ਲਾਇਟਾ ਚਲਦੀਆ ਰਹਿੰਦੀਆ  ਬਾਹਰ ਆਉਣ ਵਖਤ ਬੰਦ ਨਹੀ ਕਰਦੇ !!ਸਮਰਸੀਬਲ ਨਾਲ ਪਾਣੀ ਵਾਲੀ ਟੈਂਕੀ ਭਰ ਕੇ ਪਾਣੀ ਡੂਲੀ ਜਾਦਾ ਕੋਈ ਬੰਦ ਨਹੀ ਕਰਦਾ , ਬਿੱਲ ਕਦੇ ਪੰਦਰਾ ਹਜਾਰ ਤੋ ਘੱਟ ਨਹੀ ਆਉਦਾ !!ਘਰ ਵਿੱਚ ਬਹੂਆ  ਨੂੰ ਜੇ ਕਹਿ ਦੇਈਏ ਰੋਟੀਆ ਮੈਬਰਾ ਦੇ ਹਿਸਾਬ ਨਾਲ, ਪਕਾਓ ਰੋਜ ਡੰਗਰਾ ਨੂੰ ਪਾਉਣੀਆ ਪੈਦੀਆ! ਦੁੱਧ ਦੀ ਕਦਰ ਕਰੋ ਗਲਾਸਾ ਵਿੱਚ ਖਰਾਬ ਨਾ ਕਰੋ !!ਰਾਤ ਨੂੰ ਸਮੇ ਸਿਰ ਸੋਵੋ ਮੋਬਾਈਲ ਘੱਟ ਚਲਾਵੋ ਜੁਅਕਾ ਨੂੰ ਸਾਰਾ ਦਿਨ ਫੋਨ ਨਾ ਦੇਵੋ ਕੰਮ ਕਾਰ ਟਾਇਮ ਨਾਲ ਮੁਕਾ ਕੇ ਸੈਰ ਕਰ ਲਿਆ ਕਰੋ !!ਪਹਿਲਾ ਕੋਈ ਰਿਸਤੇਦਾਰ ਆਉਦਾ ਸੀ ਆਲੂ ਪਕੌੜੇ ਬਣਾ ਕੇ  ਨਾਲ ਆਟੇ ਦਾ ਕੜਾਹ ਰੋਟੀ ਖਵਾ ਦਿੰਦੇ ਸੀ ਸਾਰੇ ਖੁਸ ਹੋ ਜਾਦੇ ਸੀ !!ਹੁਣ ਹਫਤਾ ਪਹਿਲਾ ਰਿਸਤੇਦਾਰ ਦੀ ਆਉਣ ਦੀ ਉਡੀਕ ਵਿੱਚ ਖਾਣੇ ਸਹਿਰੋ ਹੋਟਲਾ ਵਿੱਚੋ ਬਰਗਰ ਪੀਜੇ ਆਉਦੇ ਉਹ ਕਿਸੇ ਢੰਗ ਨਾਲ ਖਾਣਾ ਨਹੀ ਖੇਅ ਖਰਾਬ ਕਰ ਦੇਣਾ !!ਜੇ ਪੋਤਿਆ ਨੂੰ ਕਹਿੰਦਾ ਆ, ਕੁਰਕੁਰੇ ਲੇਜ ਨਾ ਖਾਵੋ ਦੁੱਧ ਮਖਣੀ ਘਰ ਦੀ ਆ ਉਹ ਖਾ ਲਵੋ ! ਉਹ ਵੀ ਨਹੀ ਸੁਣਦੇ ਸਾਰਾ ਟੱਬਰ ਇਹ ਹੀ ਕਹਿੰਦਾ ਬੁੜਾ ਤਾ ਹਿਲਿਆ ਹੋਇਆ ਸਾਰਾ ਦਿਨ ਬੋਲੀ ਜਾਦਾ , ਤੁਸੀ ਆ ਨਹੀ ਕਰਦੇ ਤੁਸੀ ਉਹ ਨਹੀ ਕਰਦੇ !!ਪਰ ਮੈ ਸੋਚਦਾ ਜਿਹੜੇ ਹਿਸਾਬ ਨਾਲ ਅੱਜ ਇਹ ਖਰਚੇ ਕਰਦੇ ਆ ਐਨੀ ਕਮਾਈ ਹੈ ਨਹੀ ! ਜਦ ਖਰਚੇ ਤੇ ਕੰਟਰੋਲ  ਕਰਨਾ ਨਹੀ , ਫਿਰ ਕਈ ਵਾਰ ਜੱਦੀ ਜਮੀਨ ਜੈਦਾਦ  ਵਿਕੰਣੀ ਸੂਰੂ ਹੋ ਜਾਦੀ ਆ !! ਕਈ ਵਾਰ ਇਨਸਾਨ ਆਪਣੇ ਗਲਤ ਖਰਚੇ ਕੰਟਰੋਲ ਨਹੀ ਕਰਦਾ!!
 ਜਦ ਤੰਗੀ ਆ ਜਾਦੀ ਆ ਫਿਰ ਕਹਿਦੇ ਰਹਿਣਗੇ ਸਾਡੇ ਤਾ ਹੱਥਾ ਦੀਆ ਲਕੀਰਾ ਹੀ ਨਕੰਮੀਆ ਨੇ ਪਰ ਦੋਸ ਸਾਡਾ ਆਪਣਾ ਹੁੰਦਾ !!ਪਰ ਮੈ ਜੋ ਬਣਾਇਆ ਸਭ ਇੱਥੇ ਛੱਡ ਜਾਣਾ ਮੇਰਾ ਬਾਪ ਮੇਰੇ ਲਈ ਛੱਡ ਗਿਆ ਸੀ, ਨਾਲ ਕੁਝ ਨਹੀ ਜਾਦਾ !!ਪਰ ਜਿਹਨੇ ਮਿਹਨਤ ਕਰਕੇ ਬਣਾਇਆ ਹੁੰਦਾ ਸਭ ਕੁਝ ,  ਉਸ ਨੂੰ  ਪਤਾ ਹੁੰਦਾ ਚੀਜ ਦੀ ਕਦਰ ਦਾ !!ਪਤਾ ਨੀ ਕਿਉ ਅੱਜ ਸਮਾ ਐਸਾ ਆ ਗਿਆ ਜੇ ਘਰ ਵਿੱਚ ਕਿਸੇ ਮੈਬਰ ਨੂੰ ਗਲਤ ਕੰਮ ਤੋ ਰੋਕਦੇ ਆ !!ਪਤਾ ਨਹੀ ਕਿਉ ਇਹ ਆਖ ਦਿੰਦੇ ਆ ਬੁੜਾ ਤਾ ਕਜੂਸ ਆ ਇਹ ਤਾ ਹਿਲਿਆ ਹੋਇਆ ਬੰਦਾ !!ਪਰ ਜਿਸ ਇਨਸਾਨ ਦੀ ਕੰਮ ਕਰਕੇ ਤੁਜਰਬੇ ਆ ਵਿੱਚੋ ਉਮਰ ਲੱਗੀ ਹੋਵੇ  ਉਹ ਹਿੱਲਿਆ ਹੋਇਆ ਬੰਦਾ ਨਹੀ ਹੁੰਦਾ ਉਹ ਚੁਾਹੰਦਾ ਸਾਡੇ ਬੱਚਿਆ ਦੀ ਕਿਸੇ ਵੀ ਗਲਤੀ ਕਰਕੇ ਸਾਡਾ ਪਾਈ ਪਾਈ ਮਿਹਨਤ ਕਰਕੇ ਬਣਿਆ ਘਰ ਨਾ ਹਿੱਲ ਜਾਵੇ ਕੋਈ ਨੁਕਸਾਨ ਨਾ ਹੋ ਜਾਵੇ !!
ਗੁਰਦੀਪ ਸਿੰਘ ਭਮਾਂ ਕਲਾ 
Previous articleChat with Chithra
Next article25 ਪਿੰਡਾਂ ਦੇ ਗ੍ਰੰਥੀ ਸਿੰਘਾਂ ਨੂੰ ਸਨਮਾਨਿਤ ਕਰਕੇ ,ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਮਨਾਇਆ