ਮੁੰਬਈ, (ਸਮਾਜਵੀਕਲੀ) : ਬੌਲੀਵੁੱਡ ਦੇ ਹਾਸਰਸ ਅਦਾਕਾਰ ਜਗਦੀਪ (81) ਦਾ ਅੱਜ ਦੇਹਾਂਤ ਹੋ ਗਿਆ। ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿੱਚ 1939 ਵਿੱਚ ਜਨਮੇ ਜਗਦੀਪ ਦਾ ਅਸਲੀ ਨਾਂ ਸਈਦ ਇਸ਼ਤਿਆਕ ਅਹਿਮਦ ਜਾਫ਼ਰੀ ਸੀ। ਸਾਲ 1951 ਵਿੱਚ ਬਾਲ ਕਲਾਕਾਰ ਵਜੋਂ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਜਗਦੀਪ ਨੇ ਅੰਦਾਜ਼ ਅਪਨਾ ਅਪਨਾ, ਖਿਲੌਨਾ, ਫੂਲ ਔਰ ਕਾਂਟੇ, ਕੁਰਬਾਨੀ ਸਮੇਤ ਕਰੀਬ 400 ਫਿਲਮਾਂ ਵਿੱਚ ਕੰਮ ਕੀਤਾ। ਜਗਦੀਪ ਦਾ ਪੁੱਤਰ ਜਾਵੇਦ ਜਾਫ਼ਰੀ ਵੀ ਮਨੋਰੰਜਨ ਜਗਤ ਵਿਚ ਕੰਮ ਕਰ ਰਿਹਾ ਹੈ।