(ਸਮਾਜ ਵੀਕਲੀ)
ਚਾਨਣ ਕਰਦਿਆ ਦੀਵਿਆ ਬੱਤੀ ਤੇਲ ‘ਚ ਡੁੱਬ ਗਈ ਏ,
ਸੱਚ ਬੋਲੇ ਨਾ ਜੀਭਾ ਖੰਜਰ ਕਾਹਤੋਂ ਖੁੱਭ ਗਈ ਏ।
ਸੱਚ ਨੂੰ ਪਾਵੇ ਵਲੇਵਾਂ ਝੂਠ ਦੀ ਜਦੋਂ ਜ਼ੰਜੀਰ ਕੋਈ, ਇਤਹਾਸ ਪਲਟ ਹੀ ਜਾਵੇ ਵਿਕਦੀ ਜਦੋਂ ਜ਼ਮੀਰ ਕੋਈ।
ਡਿਗਰੀਆਂ ਥੱਬਾ ਹੱਥ ਵਿੱਚ ਆਖਣ ਪਾੜਾ ਏ,
ਸੋਚ ਧਸੇਂਦੀ ਜਾਵੇ ਜਿਉਂ ਦਲਦਲ ਗਾਰਾ ਏ।
ਜਿੰਦ ਬੁਲਬੁਲਾ ਪਾਣੀ ਕਾਹਦੀਆਂ ਮੇਰਾਂ ਤੇਰਾਂ ਨੇ,
ਰਾਤ ਕੁਲਹਿਣੀ ਮੁੱਕਦੀ ਆਉਂਦੀਆਂ ਜਦੋਂ ਸਵੇਰਾਂ ਨੇ।
ਵਿਕਦੇ ਮੁੱਲ ਸਨਮਾਨ ਡਿਗਰੀਆਂ ਲੱਖ ਹਜ਼ਾਰਾਂ ਨੇ, ਗੰਦ ਬਖੇੜਾ ਪਾਇਆ ਗੰਧਲੇ ਹੋਏ ਵਿਚਾਰਾਂ ਨੇ।
ਸਿਰ ਝੁਕਦਾ ਜੋ ਕਲਮਾਂ ਸੱਚ ਦੇ ਨਾਲ ਖਲੋਈਆਂ ਨੇ, ਝੂਠ ਦੀਆਂ ਨਾ ਕਦੇ ਵੀ ਉਮਰਾਂ ਲੰਮੀਆਂ ਹੋਈਆਂ ਨੇ।
ਬਿਨ ਜਿੱਤਿਆਂ ਕਦ “ਸਿੱਧੂ” ਘਰ ਨੂੰ ਮੁੜਦੇ ਨੇ,
ਸੀਸ ਤਲੀ ਤੇ ਧਰ ਕੇ ਜਿਹੜੇ ਤੁਰਦੇ ਨੇ।
ਸੁਖਵਿੰਦਰ ਕੌਰ ਸਿੱਧੂ
ਸੰਗਰੂਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly