ਭਾਰਤੀ ਹਾਕੀ ਮਹਿਲਾ ਟੀਮ ਨੇ ਸ਼ੁੱਕਰਵਾਰ ਨੂੰ ਓਲੰਪਿਕ ਕੁਆਲੀਫਾਈਰ ਦੇ ਪਹਿਲੇ ਮੁਕਾਬਲੇ ’ਚ ਅਮਰੀਕਾ (ਯੂਐਸਏ) ’ਤੇ 5-1 ਗੋਲਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ਭਾਰਤੀ ਮਹਿਲਾ ਹਾਕੀ ਟੀਮ ਓਲੰਪਿਕ ਲਈ ਕੁਆਲੀਫਾਈ ਕਰਨ ਦੇ ਬੇਹੱਦ ਕਰੀਬ ਪਹੁੰਚ ਗਈ ਹੈ। ਕੁਆਲੀਫਾਇਰ ਮੈਚ ਸ਼ਨੀਵਾਰ ਨੂੰ ਖੇਡਿਆ ਜਾਵੇਗਾ। ਉੜੀਸਾ ਦੇ ਕਲਿੰਗਾ ਸਟੇਡੀਅਮ ’ਚ ਖੇਡੇ ਗਏ ਇਸ ਮੁਕਾਬਲੇ ’ਚ ਭਾਰਤੀ ਟੀਮ ਨੇ ਅਮਰੀਕਾ ਨੂੰ 5-1 ਨਾਲ ਕਰਾਰੀ ਹਾਰ ਦਿੱਤੀ। ਭਾਰਤ ਵੱਲੋਂ ਲਿਲਿਮਾ ਮਿੰਜ ਨੇ 28ਵੇਂ ਮਿੰਟ ’ਚ ਪੈਨਲਟੀ ’ਤੇ ਪਹਿਲਾ ਗੋਲ ਕਰਕੇ ਟੀਮ ਨੂੰ 1-0 ਨਾਲ ਲੀਡ ਦਿਵਾਈ। ਇਸ ਤੋਂ ਬਾਅਦ ਦੂਜਾ ਗੋਲ ਸ਼ਰਮੀਲਾ ਦੇਵੀ ਨੇ 40ਵੇਂ ਮਿੰਟ ’ਚ ਕੀਤਾ। ਇਸ ਤੋਂ ਦੋ ਮਿੰਟ ਬਾਅਦ ਗੁਰਜੀਤ ਕੌਰ ਨੇ ਭਾਰਤ ਲਈ ਤੀਜਾ ਗੋਲ ਕੀਤਾ। ਚੌਥਾਂ ਗੋਲ ਨਵਨੀਤ ਕੌਰ ਨੇ 46ਵੇਂ ਮਿੰਟ ’ਚ ਕੀਤਾ ਜਦ ਕਿ ਪੰਜਵਾਂ ਗੋਲ ਗੁਰਜੀਤ ਕੌਰ ਨੇ 51ਵੇਂ ਮਿੰਟ ’ਚ ਕਰਕੇ ਭਾਰਤ ਦੀ ਲੀਡ 5-0 ਕਰ ਦਿੱਤੀ। ਇਸ ਤੋਂ ਕੁਝ ਦੇਰ ਬਾਅਦ ਅਮਰੀਕਾ ਵੱਲੋਂ ਏਰੀਨ ਮਟਸਨ ਨੇ 54ਵੇਂ ਮਿੰਟ ’ਚ ਗੋਲ ਕਰਕੇ ਆਪਣੀ ਟੀਮ ਦਾ ਖ਼ਾਤਾ ਖੋਲ੍ਹਿਆ।
Sports ਹਾਕੀ: ਭਾਰਤੀ ਕੁੜੀਆਂ ਤੇ ਮੁੰਡਿਆਂ ਦੀ ਸ਼ਾਨਦਾਰ ਜਿੱਤ