ਗੁਰੂ ਤੇਗ਼ ਬਹਾਦਰ ਹਾਕੀ ਸਪੋਰਟਸ ਕਲੱਬ ਬਾਬਾ ਬਕਾਲਾ ਸਾਹਿਬ ਵੱਲੋਂ ਕਰਵਾਇਆ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ 17ਵਾਂ ਬਲਵਿੰਦਰ-ਕੁਲਵੰਤ ਯਾਦਗਾਰੀ ਹਾਕੀ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਨਾਲ ਸਮਾਪਤ ਹੋ ਗਿਆ । ਫਾਈਨਲ ਮੈਚ ਵਿੱਚ ਮਾਤਾ ਸਾਹਿਬ ਕੌਰ ਅਕੈਡਮੀ ਜਰਖੜ ਦੀ ਟੀਮ ਨੇ ਗੁਰੂ ਤੇਗ਼ ਬਹਾਦਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ ਦੀ ਟੀਮ ਨੂੰ 4-1 ਗੋਲਾਂ ਦੇ ਫ਼ਰਕ ਨਾਲ ਹਰਾ ਕੇ ਟਰਾਫ਼ੀ ’ਤੇ ਕਬਜ਼ਾ ਕੀਤਾ। ਇਵੇਂ ਹੀ ਲੜਕੀਆਂ ਅਤੇ ਬਜ਼ੁਰਗਾਂ ਦਰਮਿਆਨ ਕਰਵਾਏ ਗਏ ਹਾਕੀ ਦੇ ਸ਼ੋਅ ਮੈਚ ਵਿੱਚ ਲਾਇਲਪੁਰ ਖ਼ਾਲਸਾ ਸਕੂਲ ਜਲੰਧਰ ਦੀਆਂ ਕੁੜੀਆਂ ਨੇ ਬਜ਼ੁਰਗਾਂ ਨੂੰ 1-0 ਦੇ ਫ਼ਰਕ ਨਾਲ ਹਰਾ ਕੇ ਮੈਚ ਜਿੱਤ ਲਿਆ । ਜੇਤੂ ਟੀਮ ਨੂੰ ਸਵਰਗੀ ਜਗੀਰ ਸਿੰਘ ਭੁੱਲਰ ਡੀਐੱਸਪੀ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ।
Sports ਹਾਕੀ ਟੂਰਨਾਮੈਂਟ: ਜਰਖੜ ਟੀਮ ਨੇ ਬਾਬਾ ਬਕਾਲਾ ਦੀ ਟੀਮ ਨੂੰ ਦਿੱਤੀ ਮਾਤ