ਹਾਈ ਕੋਰਟ ਵਲੋਂ ਸਿਹਤ ਕਾਮਿਆਂ ਨੂੰ ਜੋਖ਼ਮ ਭੱਤਾ ਦੇਣ ਸਬੰਧੀ ਪਟੀਸ਼ਨ ਰੱਦ

ਨਵੀਂ ਦਿੱਲੀ (ਸਮਾਜਵੀਕਲੀ) : ਦਿੱਲੀ ਹਾਈ ਕੋਰਟ ਨੇ ਅੱਜ ਕੇਂਦਰ ਸਰਕਾਰ ਨੂੰ ਕੋਵਿਡ-19 ਲਈ ਤਾਇਨਾਤ ਸਿਹਤ ਕਾਮਿਆਂ ਨੂੰ ਜੋਖ਼ਮ ਅਤੇ ਮੁਸੀਬਤ ਭੱਤਾ ਦੇਣ ਸਬੰਧੀ ਆਦੇਸ਼ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਭਾਰਤੀ ਸੰਵਿਧਾਨ ਅਦਾਲਤ ਨੂੰ ਨੀਤੀਗਤ ਮਾਮਲਿਆਂ ਵਿੱਚ ਸਲਾਹ ਦੇਣ ਦੀ ਆਗਿਆ ਨਹੀਂ ਦਿੰਦਾ। ਹਾਈ ਕੋਰਟ ਨੇ ਕਿਹਾ ਕਿ ਸਿਹਤ ਕਾਮੇ ਸੰਕਟ ਦੇ ਦੌਰ ਵਿੱਚ ਸ਼ਲਾਘਾਯੋਗ ਕੰਮ ਕਰ ਰਹੇ ਹਨ ਪਰ ਅਦਾਲਤ ਕੋਈ ਕਾਨੂੰਨ ਜਾਂ ਨੀਤੀ ਨਹੀਂ ਬਣਾ ਸਕਦੀ ਅਤੇ ਨਾ ਹੀ ਲਾਗੂ ਕਰਨ ਲਈ ਆਖ ਸਕਦੀ ਹੈ।

Previous articleਪਸਿਆਣਾ ਦੇ ਕਾਂਗਰਸੀ ਸਰਪੰਚ ਦੀ ਹੱਤਿਆ
Next articleਰਾਜਸਥਾਨ ਤੋਂ ਆਏ 40 ਮਜ਼ਦੂਰਾਂ ਨੂੰ ਪੰਜਾਬ ਦਾਖ਼ਲ ਹੋਣ ਤੋਂ ਰੋਕਿਆ