ਹਾਈ ਕੋਰਟ ਨੇ ਹੰਸ ਰਾਜ ਹੰਸ ਤੋਂ ਜਵਾਬ ਮੰਗਿਆ

ਦਿੱਲੀ ਹਾਈ ਕੋਰਟ ਨੇ ਅੱਜ ਭਾਜਪਾ ਦੇ ਉੱਤਰ-ਪੱਛਮੀ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਹੰਸ ਰਾਜ ਹੰਸ ਦੀ ਸੰਸਦ ਮੈਂਬਰ ਦੀ ਚੋਣ ਖ਼ਿਲਾਫ਼ ਕਾਂਗਰਸ ਦੇ ਹਾਰੇ ਉਮੀਦਵਾਰ ਵੱਲੋਂ ਪਾਈ ਗਈ ਪਟੀਸ਼ਨ ’ਤੇ ਸੁਣਵਾਈ ਕੀਤੀ। ਅਦਾਲਤ ਨੇ ਹੰਸ ਰਾਜ ਤੋਂ ਜਵਾਬ ਮੰਗਿਆ ਹੈ ਤੇ ਨਾਲ ਹੀ ਚੋਣ ਕਮਿਸ਼ਨ ਨੂੰ ਹਦਾਇਤ ਕੀਤੀ ਹੈ ਕਿ ਹੰਸ ਰਾਜ ਵੱਲੋਂ ਨਾਮਜ਼ਦਗੀ ਵੇਲੇ ਕਮਿਸ਼ਨ ਕੋਲ ਜਮ੍ਹਾਂ ਕਰਵਾਏ ਦਸਤਾਵੇਜ਼ ਸਾਂਭੇ ਜਾਣ। ਅਦਾਲਤ ਵੱਲੋਂ ਮਾਮਲੇ ਦੀ ਅਗਲੀ ਸੁਣਵਾਈ 18 ਸਤੰਬਰ ਨੂੰ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਕਾਂਗਰਸ ਦੇ ਉਮੀਦਵਾਰ ਰਾਜੇਸ਼ ਲਿਲੋਠੀਆ ਖ਼ਿਲਾਫ਼ ਹੰਸ ਰਾਜ ਹੰਸ ਨੂੰ ਭਾਜਪਾ ਵੱਲੋਂ ਐਨ ਆਖ਼ਰੀ ਵਕਤ ਉਤਾਰਿਆ ਗਿਆ ਸੀ। ਵਿਕਰਮ ਦੁਆ ਤੇ ਸੁਨੀਲ ਕੁਮਾਰ ਵੱਲੋਂ ਪਾਈ ਗਈ ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਕਿ ਹੰਸ ਰਾਜ ਨੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਰੇ ਪਰਚਿਆਂ ਵਿੱਚ ਗ਼ਲਤ ਜਾਣਕਾਰੀ ਦਿੱਤੀ ਹੈ। ਪਟੀਸ਼ਨਕਰਤਾ ਮੁਤਾਬਕ ਗਾਇਕ ਤੋਂ ਰਾਜਨੇਤਾ ਬਣੇ ਹੰਸ ਰਾਜ ਨੇ ਆਪਣੀ ਪਤਨੀ ਦੀ ਆਮਦਨੀ ਬਾਰੇ ਕਥਿਤ ਗ਼ਲਤ ਜਾਣਕਾਰੀ ਦਿੱਤੀ ਤੇ 2.5 ਕਰੋੜ ਦੇ ਕਰਜ਼ੇ ਤੇ ਸਿੱਖਿਆ ਬਾਰੇ ਸਹੀ ਨਹੀਂ ਦੱਸਿਆ। ਹੰਸਰਾਜ ਹੰਸ ਇਨ੍ਹਾਂ ਦੋਸ਼ਾਂ ਨੂੰ ਨਕਾਰ ਚੁੱਕੇ ਹਨ।

Previous articleਵਿਸ਼ਵ ਕੱਪ: ਆਸਟਰੇਲੀਆ ਨੂੰ ਹਰਾ ਕੇ ਮੇਜ਼ਬਾਨ ਇੰਗਲੈਂਡ ਫਾਈਨਲ ’ਚ
Next articleਫਾਈਨਾਂਸ ਕੰਪਨੀ ਦੇ ਕਾਮਿਆਂ ਤੋਂ 13.50 ਲੱਖ ਲੁੱਟੇ