ਹਾਈਵੇ ਅਥਾਰਟੀ ਦਾ ਜੇਈ 80 ਹਜ਼ਾਰ ਰੁਪਏ ਦੀ ਵੱਢੀ ਲੈਂਦਾ ਕਾਬੂ

ਮੋਗਾ (ਸਮਾਜਵੀਕਲੀ) : ਵਿਜੀਲੈਂਸ ਬਿਊਰੋ ਨੇ ਬਠਿੰਡਾ ਵਿੱਚ ਤਾਇਨਾਤ ਨੈਸ਼ਨਲ ਹਾਈਵੇ ਅਥਾਰਟੀ ਦੇ ਜੂਨੀਅਰ ਇੰਜਨੀਅਰ ਹਨੀ ਬਾਂਸਲ ਨੂੰ ਅੱਜ ਬਾਘਾਪੁਰਾਣਾ ਵਿਖੇ 80 ਹਜ਼ਾਰ ਰੁਪਏ ਦੀ ਵੱਢੀ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਵਿਜੀਲੈਂਸ ਐੱਸਐੱਸਪੀ ਹਰਗੋਬਿੰਦ ਸਿੰਘ ਨੇ ਦੱਸਿਆ ਕਿ ਜਗਰੂਪ ਸਿੰਘ ਪਿੰਡ ਘੋਲੀਆ ਦੀ ਢਾਬੇ ਦੀ ਜਗ੍ਹਾ ਸੜਕ ’ਚ ਆ ਗਈ ਸੀ। ਉਸ ਦਾ ਮੁਆਵਜ਼ਾ ਤੈਅ ਕਰਨ ਲਈ ਜੂਨੀਅਰ ਇੰਜਨੀਅਰ ਨਾਲ 3.50 ਲੱਖ ਰੁਪਏ ਵਿੱਚ ਸੌਦਾ ਤੈਅ ਹੋਇਆ। ਮੁਲਜ਼ਮ 2.30 ਲੱਖ ਪਹਿਲਾਂ ਲੈ ਚੁੱਕਾ ਸੀ। ਬਾਕੀ 1.20 ਲੱਖ ’ਚੋਂ ਅੱਜ 80 ਹਜ਼ਾਰ ਰੁਪਏ ਲੈਂਦੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Previous articleਬਿਜਲੀ ਸਪਾਰਕਿੰਗ ਕਾਰਨ ਪਰਾਲੀ ਨਾਲ ਭਰੇ ਟਰੱਕ ਨੂੰ ਅੱਗ
Next articleਸਮਾਰਟ ਕਾਰਡਾਂ ਦੀ ਲਿਸਟ ’ਚੋਂ ਨਾਂ ਕੱਟਣ ’ਤੇ ਨਾਅਰੇਬਾਜ਼ੀ