ਅਮਰੀਕਾ ਦੇ ਰਾਸ਼ਟਰਪਤੀ ਟਰੰਪ ਖ਼ੁਦ ਮਲੇਰੀਆ ਠੀਕ ਕਰਨ ਦੇ ਲਈ ਵਰਤੀ ਜਾਣ ਵਾਲੀ ਦਵਾਈ ਹਾਈਡ੍ਰੋਕਸੀਕਲੋਰੋਕਵੀਨ ਲੈਣ ਦਾ ਦਾਅਵਾ ਕਰਦੇ ਰਹੇ ਹਨ। ਪਰ ਮੈਡੀਕਲ ਜਨਰਲੌਦਿ ਲਾਂਸੇਟੌ ਦੀ ਇਕ ਨਵੀਂ ਸੋਧ ਮੁਤਾਬਕ ਲਗਭਗ ਇਕ ਲੱਖ ਲੋਕਾਂ *ਤੇ ਕੀਤੇ ਗਏ ਸਰਵੇਖਣ ਤੋਂ ਪਤਾ ਚੱਲਿਆ ਹੈ ਕਿ ਜਿਆਦਾਤਰ ਲੋਕ ਜਿੰਨ੍ਹਾਂ ਨੇ ਹਾਈਡ੍ਰੋਕਸੀਕਲੋਰੋਕਵੀਨ ਦਾ ਇਸਤੇਮਾਲ ਕੀਤਾ, ਉਹ ਇਸ ਦਵਾਈ ਦਾ ਸੇਵਨ ਨਾ ਕਰਨ ਵਾਲੇ ਲੋਕਾਂ ਦੀ ਬਰਾਬਰੀ *ਚ ਜਿਆਦਾ ਖ਼ਤਰੇ ਵਿਚ ਹਨ।
ਟਰੰਪ ਵੱਲੋਂ ਇਸ ਦਵਾਈ ਦਾ ਇਲਾਜ ਦੇ ਤੌਰ *ਤੇ ਪ੍ਰ਼ਚਾਰ ਤੋਂ ਬਾਅਦ ਦੁਨੀਆਂ ਭਰ ਵਿਚ ਇਸ ਦਵਾਈ ਦੀ ਮੰਗ ਵਧ ਗਈ ਹੈ। ਦਿ ਲਾਂਸੇਟ *ਚ ਛਪੀ ਸੋਧ ਤੋਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਹਜੇ ਤੱਕ ਕੋਈ ਵੀ ਅਜਿਹੇ ਨਤੀਜੇ ਸਾਹਮਣੇ ਨਹੀਂ ਆਏ ਹਨ ਜਿਨ੍ਹਾਂ ਤੋਂ ਇਹ ਸਾਬਤ ਹੁੰਦਾ ਹੋਵੇ ਕਿ ਇਹ ਕਰੋਨਾ ਵਾਇਰਸ ਦੇ ਇਲਾਜ ਲਈ ਇਕ ਕਾਰਗਰ ਦਵਾਈ ਹੈ। ਇਸ ਲਈ ਅਹਿਤਿਆਤ ਦੇ ਤੌਰ *ਤੇ ਫਿਲਹਾਲ ਇਸ ਦਵਾਈ ਦਾ ਇਸਤੇਮਾਲ ਬੰਦ ਕਰ ਦੇਣਾ ਚਾਹੀਦਾ ਹੈ। 671 ਹਸਪਤਾਲਾਂ *ਚ ਕੀਤੇ ਗਏ ਇਸ ਸਰਵੇਖਣ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਹਾਈਡ੍ਰੋਕਸੀਕਲੋਰੋਕਵੀਨ ਦਵਾਈ ਦਾ ਇਸਤੇਮਾਲ ਕਰਨ ਵਾਲੇ ਮਰੀਜਾਂ ਦੇ ਸ਼ਰੀਰ *ਚ ਕਾਫੀ ਨਕਰਾਤਮਕ ਲੱਛਣ ਸਾਹਮਣੇ ਆਏ ਹਨ। ਜਦਕਿ ਇਸ ਦਵਾਈ ਦਾ ਇਸਤੇਮਾਲ ਨਾ ਕਰਨ ਵਾਲੇ ਲੋਕਾਂ ਵਿਚ ਸਿਹਤ ਸਬੰਧੀ ਅਜਿਹੇ ਕੋਈ ਵੀ ਮਾੜੇ ਲੱਛਣ ਦੇਖਣ ਨੂੰ ਨਹੀਂ ਮਿਲੇ ਹਨ।
ਹਰਪ੍ਰੀਤ ਸਿੰਘ ਬਰਾੜ
ਏਅਰਫੋਰ ਰੋਡ ਬਠਿੰਡਾ,