(ਸਮਾਜਵੀਕਲੀ) : ਸਰਕਾਰ ਨੇ ਗ਼ੈਰ-ਕੋਵਿਡ-19 ਹਸਪਤਾਲਾਂ ਵਿਚ ਕੰਮ ਕਰ ਰਹੇ ਕਰੋਨਾ ਦੇ ਗੈਰ-ਲੱਛਣਾ ਵਾਲੇ ਸਿਹਤ ਕਰਮਚਾਰੀਆਂ, ਕੰਟੇਨਮੈਂਟ ਜ਼ੋਨਾਂ ਵਿੱਚ ਨਿਗਰਾਨੀ ਡਿਊਟੀ ’ਤੇ ਤਾਇਨਾਤ ਕਰਮਚਾਰੀਆਂ ਅਤੇ ਕਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਡਿਊਟੀ ’ਤੇ ਤਾਇਨਾਤ ਨੀਮ ਫੌਜੀ ਬਲਾਂ/ ਪੁਲੀਸ ਕਰਮਚਾਰੀਆਂ ਨੂੰ ਹਾਈਡੌਕਸਾਈਕਲੋਰੋਕੋਇਨ (ਐਚਸੀਕਿਊ) ਦਵਾਈ ਵਰਤਣ ਦੀ ਸਲਾਹ ਦਿੱਤੀ ਹੈ। ਹਾਲਾਂਕਿ ਆਈਸੀਐੱਮਆਰ ਦੁਆਰਾ ਜਾਰੀ ਕੀਤੀ ਗਈ ਸੋਧੀ ਹੋਈ ਸਿਫਾਰਸ਼ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਦਵਾਈ ਲੈਣ ਵਾਲੇ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਸੁਰੱਖਿਅਤ ਹੋ ਗਿਆ ਹੈ। ਇਹ ਦਵਾਈ 15 ਸਾਲ ਤੋਂ ਘੱਟ ਤੇ ਗਰਭਵਤੀਆਂ ਨੂੰ ਨਾ ਦੇਣ ਲਈ ਕਿਹਾ ਗਿਆ ਹੈ।
HOME ਹਾਈਡੌਕਸਾਈਕਲੋਰੋਕੋਇਨ ਸਬੰਧੀ ਨਵੀਆਂ ਸਿਫਾਰਸ਼ਾਂ